ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਾਰਾ.


ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍‍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ.


ਚਲਸਾਂ. ਚੱਲਾਂਗਾ.


ਚਲੇਗਾ. "ਸੰਗਿ ਨ ਚਾਲਸਿ ਤੇਰੇ ਧਨਾ." (ਸੁਖਮਨੀ)


ਵਿ- ਚਲਾਉਣ ਵਾਲਾ. ਪ੍ਰੇਰਕ. ਹੱਕਣ ਵਾਲਾ.


ਸੰਗ੍ਯਾ- ਆਚਾਰਵਿਹਾਰ. ਰੀਤਿ ਰਿਵਾਜ. ਚਰਿਤ੍ਰ. ਕਰਤੂਤ.


ਚਲਦਾ. ਗਮਨ ਕਰਤਾ. "ਚਾਲਤ ਬੈਸਤ ਸੋਵਤ ਹਰਿਜਸ." (ਆਸਾ ਮਃ ੫) ੨. ਚਲਦੇ ਹੋਏ.


ਸੰ. ਸੰਗ੍ਯਾ- ਚਲਾਉਣ ਦੀ ਕ੍ਰਿਯਾ। ੨. ਗਤਿ. ਗਮਨ. ਤੁਰਨਾ.