ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਣਿਆ ਹੋਇਆ। ੨. ਜਲ ਸਮੁਦਾਯ. ਦੇਖੋ, ਬਨ. "ਕੈਸੇ ਮਨ ਤਰਹਿਗਾ ਰੇ, ਸੰਸਾਰੁ ਸਾਗਰੁ ਬਿਖੈ ਕੋ ਬਨਾ?" (ਆਸਾ ਨਾਮਦੇਵ)


ਦੇਖੋ, ਬਣਾਉ.


ਦੇਖੋ, ਬਨਸਪਤਿ.


ਸੰਗ੍ਯਾ- ਬਾਨਾਤ. Broad cloth ਇੱਕ ਪ੍ਰਕਾਰ ਦਾ ਚੌੜੇ ਬਰ ਦਾ ਉਂਨੀ ਵਸਤ੍ਰ, ਜੋ ਕਈ ਰੰਗਾਂ ਦਾ ਹੁੰਦਾ ਹੈ.


ਵਿ- ਬਾਨਾਤ ਦਾ ਬਣਿਆ ਹੋਇਆ.


ਫ਼ਾ. [بنام] ਨਾਮ ਦੇ ਸਾਥ. ਨਾਮ ਦੇ ਆਸਰੇ। ੨. ਨਾਮਕ. ਨਾਉਂ ਕਰਕੇ.