ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਰਾਨਾ। ੨. ਘੀ ਤੇਲ ਆਦਿ ਵਿੱਚ ਤਲਵਾਉਣਾ.


ਅ਼. [تلافی] ਸੰਗ੍ਯਾ- ਪ੍ਰਾਪਤ ਕਰਨਾ. ਪਾਉਣਾ। ੨. ਬਦਲਾ. ਪਲਟਾ.


ਦੇਖੋ, ਤਲਾਉ.


ਅ਼. [طلایہ] ਤ਼ਲਾਯਹ. ਸੰਗ੍ਯਾ- ਸੈਨਾ ਦਾ ਉਹ ਟੋਲਾ, ਜੋ ਸ਼ਹਿਰ ਅਤੇ ਫ਼ੌਜ ਦੀ ਰਖ੍ਯਾ ਲਈ ਚਾਰੇ ਪਾਸੇ ਫਿਰਦਾ ਰਹੇ. "ਤਿਮਿਰ ਵਿਖੇ ਦਿਹੁ ਦੂਰ ਤਲਾਵਾ, ਘੇਰ ਰਖੋ ਚਹੁਁ ਘਾਂਈ." (ਗੁਪ੍ਰਸੂ)


ਕ੍ਰਿ. ਵਿ- ਤਲੇ. ਨੀਚੇ. "ਵਾਸਾ ਆਇਆ ਤਲਿ." (ਸ. ਫਰੀਦ) ਜ਼ਮੀਨ ਹੇਠ ਵਸਣਾ ਆਇਆ. "ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ." (ਕਾਨ ਅਃ ਮਃ ੪) ੨. ਸੰ. ਸ੍‍ਥਲੀ. ਸੰਗ੍ਯਾ- ਥਾਂ. ਜਗਾ. "ਖੇਲਿਗਏ ਸੇ ਪੰਖਣੂ ਜੋ ਚੁਗਦੇ ਸਰਤਲਿ." (ਸ੍ਰੀ ਅਃ ਮਃ ੧) ਸਰਸ੍‍ਥਲੀ ਵਿੱਚ ਚੁਗਦੇ ਸਨ.