ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗਾਉਣਵਾਲਾ. ਗਵੈਯਾ. ਗਾਇਕ. "ਕੇਤੇ ਗਾਵਣਹਾਰੇ." (ਜਪੁ)


ਦੇਖੋ, ਗਾਇਨ। ੨. ਵਿ- ਗਾਇਨ ਯੋਗ੍ਯ. ਗਾਨੇ ਲਾਇਕ. "ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ." (ਵਾਰ ਸੋਰ ਮਃ ੪)


ਸੰਗ੍ਯਾ- ਗਾਇਨਵਿਦ੍ਯਾ। ੨. ਕੀਰਤਨ. "ਗਾਵਣਿ ਗਾਵਹਿ ਜਿਨਿ ਨਾਮੁ ਪਿਆਰੁ." (ਗਉ ਮਃ ੩) ੩. ਦੇਖੋ, ਗਾਵਨਿ.


ਕ੍ਰਿ. ਵਿ- ਗਾਉਂਦਾ ਹੋਇਆ. "ਗਾਵਤ ਸੁਣਤ ਸਭੇ ਹੀ ਮੁਕਤੇ." (ਮਾਝ ਮਃ ੫)


ਫ਼ਾ [گاوتکیِہ] ਸੰਗ੍ਯਾ- ਵਡਾ ਸਿਰ੍ਹਾਨਾ, ਜਿਸ ਨਾਲ ਪਿੱਠ ਲਾਕੇ ਬੈਠੀਏ. ਗਾਵਾ.


ਸੰਗ੍ਯਾ- ਗਾਇਨ. ਗਾਉਣਾ.


ਗਾਉਣਵਾਲਾ. ਗਾਇਕ. ਗਵੈਯਾ.


ਗਾਇਨ ਕਰਦੇ ਹਨ. ਗਾਉਂਦੇ ਹਨ. "ਗਾਵਨਿ ਪੰਡਿਤਾ ਰਖੀਸਰ." (ਜਪੁ) ੨. ਦੇਖੋ, ਗਾਵਣਿ.


ਦੇਖੋ, ਗਾਵਨਿ। ੨. ਸੰਗ੍ਯਾ- ਗਾਇਨ (ਗਾਉਣ) ਦੀ ਰੀਤੀ. "ਗਾਵਨੀ ਨੀਕੀ." (ਮਲਾ ਮਃ ੫)


ਸੰਗ੍ਯਾ- ਗਾਇਨ. ਗਾਉਣਾ। ੨. ਵਿ- ਗਾਉਣ ਵਾਲਾ. "ਕੋਈ ਰਾਮਨਾਮ ਗੁਨ ਗਾਵਨੋ। ਜਨ ਨਾਨਕ ਤਿਸੁ ਪਗ ਲਾਵਨੋ." (ਬਿਲਾ ਮਃ ੪. ਪੜਤਾਲ)


ਫ਼ਾ. [گاور] ਬੇਦੀਨ. ਕਾਫ਼ਿਰ. "ਉਰਝਿਰਹਿਓ ਰੇ ਬਾਵਰ ਗਾਵਰ." (ਗਉ ਮਃ ੫) ੨. ਦੇਖੋ, ਗਵਾਰ। ੩. ਦੇਖੋ, ਗਹ੍ਵਰ.