ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਲਣਵਾਲਾ. ਅਸ੍‌ਥਿਰ. ਬਿਨਸਨਹਾਰ.


ਸੰਗ੍ਯਾ- ਪ੍ਰਸਥਾਨ. ਰਵਾਨਗੀ। ੨. ਰਿਵਾਜ. ਦਸਤੂਰ.


ਫ਼ਾ. [چالاک] ਵਿ- ਚਤੁਰ. ਹੋਸ਼ਿਆਰ। ੨. ਚੰਚਲ. ਚਪਲ.


ਫ਼ਾ. [چالاکِ دست] ਵਿ- ਫੁਰਤੀਲੇ ਹੱਥ ਵਾਲਾ. ਜਿਸ ਦੇ ਹੱਥ ਕੰਮ ਵਿੱਚ ਛੇਤੀ ਚਲਦੇ ਹਨ.


ਫ਼ਾ. [چالاکی] ਸੰਗ੍ਯਾ- ਚਤੁਰਾਈ। ੨. ਚਾਲਬਾਜ਼ੀ। ੩. ਫੁਰਤੀ.


ਸੰਗ੍ਯਾ- ਚਾਲੀਸ. ਚਤ੍ਵਾਰਿੰਸ਼ਤ- ੪੦। ੨. ਡਾਟ ਲਾਉਣ ਦਾ ਢਾਂਚਾ। ੩. ਰੀਤੀ. ਚਾਲ. ਮਰ੍‍ਯਾਦਾ. "ਗੁਰਸਿਖ ਮੀਤ, ਚਲਹੁ ਗੁਰਚਾਲੀ." (ਧਨਾ ਮਃ ੪) ੪. ਚੱਲੀ. ਪ੍ਰਵਿਰਤ ਹੋਈ. "ਕਥਾ ਪੁਨੀਤ ਨ ਚਾਲੀ." (ਸਾਰ ਪਰਮਾਨੰਦ)