ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ.


ਵਿ- ਪਨਾਹ ਦੇਣ ਵਾਲਾ, ਵਾਲੀ. ਰਕ੍ਸ਼੍‍ਕ. "ਸੰਤ ਪਨਾਹਣ."(ਅਕਾਲ)


ਸੰ, ਪ੍ਰਾਣ ਸੰਗ੍ਯਾ- ਪਾਣੀ ਦਾ ਨਾਲਾ. "ਬਹਿ ਸ੍ਰੋਣ ਚਲ੍ਯੋ ਜਨੁ ਕੋਟਿ ਪਨਾਰੇ." (ਚੰਡੀ ੧) ੨. ਛੱਤ ਦਾ ਪਾਣੀ ਵਹਿਣ ਦਾ ਨਾਲਾ। ੩. ਯਗ੍ਯਕੁੰਡ ਵਿੱਚ ਘੀ ਪਾਉਣ ਦਾ ਪਾਤ੍ਰ. ਜੋ ਨਲਕੀ ਦੇ ਆਕਾਰ ਦਾ ਹੁੰਦਾ ਹੈ.