ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਚਲ- ਈਸ਼. ਅਚਲੇਸ਼੍ਵਰ. ਵਿ- ਪਹਾੜ ਦਾ ਰਾਜਾ। ੨. ਸੰਗ੍ਯਾ- ਮਹਾਦੇਵ. ਸ਼ਿਵ. ਕੈਲਾਸ਼ਪਤਿ। ੩. ਅਚਲ ਪਿੰਡ ਵਿੱਚ ਅਸਥਾਪਨ ਕੀਤਾ ਹੋਇਆ ਸ਼ਿਵਲਿੰਗ. ਦੇਖੋ, ਅਚਲ ਅਤੇ ਅਚਲ ਵਟਾਲਾ.


ਸੰ. ਸੰਗ੍ਯਾ- ਚੱਬਣ ਦੀ ਕ੍ਰਿਯਾ. ਖਾਣਾ. ਚੱਬਣਾ. ਭੋਜਨ ਕਰਨਾ. "ਅਚਵਨ ਲਗੇ ਸਰਵ ਮਿਲ ਤਬਹੀ." (ਗੁਪ੍ਰਸੂ) ੨. ਦੇਖੋ, ਆਚਮਨ.


ਸੰਗ੍ਯਾ- ਬੇਚੈਨੀ. ਤਲਮੱਛੀ.


ਵਿ- ਚਾਹ (ਇੱਛਾ) ਰਹਿਤ. ਬੇਪਰਵਾਹ. ਸੰਤੋਖੀ.


ਵਿ- ਚਾਂਚਲ੍ਯ (ਚੰਚਲਤਾ) ਬਿਨਾ. ਅਚਲ. ਦੇਖੋ, ਚਾਚੱਲ.


ਕ੍ਰਿ. ਵਿ- ਅਕਸਮਾਤ. ਅਚਾਨਕ. ਜਿਸ ਗੱਲ ਦਾ ਚਿੱਤ ਵਿੱਚ ਖਿਆਲ ਭੀ ਨਾ ਹੋਵੇ.


ਵਿ- ਅਚਨ (ਖਾਣ) ਵਾਲਾ. "ਅਚਾਣੰ ਜੁਆਣੁੰ." (ਕਲਕੀ) ੨. ਦੇਖੋ, ਅਚਾਣਕ.