ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خوشبوُ] ਖ਼ੁਸ਼ਬੂ. ਸੰਗ੍ਯਾ- ਸੁਗੰਧ. ਸੁਵਾਸ.


ਫ਼ਾ. [خواجہ سرا] ਖ਼੍ਵਾਜਹਸਰਾ. ਜ਼ਨਾਨਖ਼ਾਨੇ ਦਾ ਦਾਰੋਗਾ. ਪੁਰਾਣੇ ਸਮੇਂ ਮੁਸਲਮਾਨਾਂ ਦੇ ਰਾਜ ਵਿੱਚ ਕੁਦਰਤੀ ਨਪੁੰਸਕ, ਅਥਵਾ ਅੰਡਕੋਸ਼ (ਫ਼ੋਤੇ) ਦੂਰ ਕਰਕੇ ਬਣਾਉਟੀ ਨਪੁੰਸਕ ਹਰਮ (ਅੰਤਹਪੁਰ) ਦੇ ਦਾਰੋਗੇ ਥਾਪੇ ਜਾਂਦੇ ਸਨ. ਇਸ ਲਈ ਖੁਸਰਾ ਸ਼ਬਦ ਨਪੁੰਸਕ ਬੋਧਕ ਹੋ ਗਿਆ ਹੈ. "ਬਿੰਦੁ ਰਾਖਿ ਜਉ ਤਰੀਐ ਭਾਈ! ਖੁਸਰੈ ਕਿਉ ਨ ਪਰਮਗਤਿ ਪਾਈ?" (ਗਉ ਕਬੀਰ)