ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حاضر] ਹ਼ਾਜਿਰ. ਵਿ- ਮੌਜੂਦ. ਉਪਿਸ੍‍ਥਤ। ੨. ਜਾਹਰ. ਪ੍ਰਤੱਖ. "ਓਇ ਹਾਜਰੁ ਮਿਠਾ ਬੋਲਦੇ." (ਵਾਰ#ਗਉ ੧. ਮਃ ੪)


ਅ਼. [حاضرحضور] ਹ਼ਾਜਿਰ ਹ਼ਜੂਰ. ਵਿ- ਪ੍ਰਤ੍ਯਕ੍ਸ਼੍‍ ਮੌਜੂਦ. ਸਾਮ੍ਹਣੇ. ਪ੍ਰਗਟ. "ਕਿ ਹਾਜਰ ਹਜੂਰ ਹੈ." (ਜਾਪੁ)


ਅ਼. [حاضرجواب] ਹ਼ਾਜਿਰਜਵਾਬ. ਉਹ ਆਦਮੀ ਜੋ ਉਸੇ ਵੇਲੇ ਉਤੱਰ ਦੇਵੇ. ਜਿਸ ਨੂੰ ਪ੍ਰਸ਼ਨ ਦਾ ਉੱਤਰ ਤੁਰਤ ਫੁਰੇ.


ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਬਣਾਇਆ ਹੋਇਆ ਇੱਕ ਸ਼ਬਦ, ਜਿਸ ਦੇ ਮੁੱਢ ਪਾਠ ਹੈ- "ਹਾਜਰਾਂ ਕੋ ਮਿਹਰ ਹੈ." "ਹਾਜਰਨਾਮਾ ਕੀਨ ਬਖਾਨਾ." (ਨਾਪ੍ਰ) ੨. ਭਾਈ ਹਰਨਾਮ ਸਿੰਘ ਦਾ ਬਣਾਇਆ ਹੋਇਆ ਇੱਕ ਰਹਿਤਨਾਮਾ.