ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਾਵ ਤਕੀਆ। ੨. ਗ੍ਰਾਮ. ਪਿੰਡ. "ਦੇਹੀ ਗਾਵਾ ਜੀਉ ਧਰ ਮਹਿਤਉ." (ਮਾਰੂ ਕਬੀਰ) ਦੇਹੀ (ਸ਼ਰੀਰ) ਪਿੰਡ ਹੈ, ਜੀਵਾਤਮਾ ਵਿਸਵੇਦਾਰ ਹੈ। ੩. ਸੰ. ਗਵ੍ਯ. ਵਿ- ਗਊ ਦਾ. ਗੋ ਸੰਬੰਧੀ. ਗੋਕਾ. "ਗਾਵਾ ਗੋਬਰ ਲੇਹੁ ਮੰਗਾਇ." (ਚਰਿਤ੍ਰ ੩੭੦) ੪. ਗਾਵਾਂ. ਗਾਇਨ ਕਰਾਂ. "ਜਬ ਦੇਖਾ ਤਬ ਗਾਵਾ." (ਸੋਰ ਨਾਮਦੇਵ)


ਗਾਇਨ ਕਰਾਉਂਦਾ ਹੈ. "ਆਪੇ ਗੁਣ ਗਾਵਾਇਦਾ." (ਸੋਰ ਮਃ ੪)


ਗਾਇਨ ਕਰਾਈ। ੨. ਗਾਇਨ ਦੀ ਕ੍ਰਿਯਾ। ੩. ਗਾਉਣ ਦੀ ਮਜ਼ਦੂਰੀ। ੪. ਸੰ. गवेष्य ਗੁੰਮ ਕਰਵਾਈ. ਮਿਟਵਾਈ.


ਗਾਇਨ ਕਰਾਏ। ੨. ਖੋਏ. ਗਵਾਏ. "ਹਲਤ ਪਲਤ ਦੋਵੈ ਗਾਵਾਏ." (ਮਾਝ ਅਃ ਮਃ ੩)


ਗਾਇਨ ਕਰਾਉਂਦਾ ਹੈ. "ਗੁਣ ਗੁਰਮੁਖਿ ਗਾਵਾਹਾ." (ਮਾਝ ਮਃ ੫) ੨. ਗਾਇਨ ਯੋਗ੍ਯ ਹੈ. ਗਾਉਣ ਲਾਇਕ ਹੈ.


ਗਾਇਨ ਕੀਤਾ। ੨. ਗਾਇਨ ਕਰਵਾਇਆ.


ਦੇਖੋ, ਗਵਾਰ. "ਕਾਚਾ ਧਨੁ ਸੰਚਹਿ ਮੂਰਖ ਗਾਵਾਰ." (ਧਨਾ ਮਃ ੩)


ਗਾਇਨ ਕਰਾਵਹਿ। ੨. ਗਵਾ (ਖੋ) ਦਿੰਦਾ ਹੈ. ਗੁਆਉਂਦਾ ਹੈ। ੩. ਗਵਾਵਹਿਂ. ਖੋਦਿੰਦੇ ਹਨ. "ਧਰਮੀ ਧਰਮ ਕਰਹਿ ਗਾਵਾਵਹਿ." (ਵਾਰ ਆਸਾ)


ਗਾਇਆ। ੨. ਕ੍ਰਿ. ਵਿ- ਗਾਇਆ ਹੋਇਆ. ਗਾਇਨ ਕੀਤਾ. "ਸਹਜੇ ਗਾਵਿਆ ਥਾਇ ਪਵੈ." (ਸ੍ਰੀ ਅਃ ਮਃ ੩)


ਸੰਗ੍ਯਾ- ਗਵ (ਬੈਲ) ਪੁਰ ਇਸਥਿਤ ਹੋਈ, ਪ੍ਰਿਥਿਵੀ. ਜ਼ਮੀਨ. (ਸਨਾਮਾ)