ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਾਜਰ ਹਜੂਰ. "ਹਾਜਰਾ ਹਜੂਰ ਦਰ ਪੇਸ ਤੋ ਮਨੀ." (ਤਿਲੰ ਨਾਮਦੇਵ)


ਅ਼. [حضرات] ਹ਼ਾਜਰਾਤ. ਜਿੰਨ ਭੂਤ ਆਦਿ ਨੂੰ ਹ਼ਾਜਿਰ ਕਰਨ ਦੀ ਕ੍ਰਿਯਾ. "ਹਾਜਰਾਤ ਜਬ ਬੈਠ ਮੰਗਾਵੈ। ਦੇਵ ਭੂਤ ਜਿੰਨਾਤ ਬੁਲਾਵੈ." (ਚਰਿਤ੍ਰ ੧੩੫)


ਅ਼. [حاضری] ਹ਼ਾਜਿਰੀ. ਮੌਜੂਦਗੀ. ਹ਼ਾਜਿਰ ਹੋਣ ਦਾ ਭਾਵ.


ਦੇਖੋ, ਹਾਜਰ.


ਅ਼. [ہذا] ਹਾਜਾ. ਸਰਵ- ਯਹ. ਇਹ.


ਹੱਜ ਕਰਨ ਵਾਲਾ. ਦੇਖੋ, ਹੱਜ. "ਜੋ ਦਿਲ ਸੋਧੈ ਸੋਈ ਹਾਜੀ." (ਮਾਰੂ ਸੋਲਹੇ ਮਃ ੫) ੨. ਹਜਵ (ਨਿੰਦਾ) ਕਰਨ ਵਾਲਾ. ਨਿੰਦਕ.