ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਾਉ. ਉਮੰਗ. "ਚਾਵ ਮੰਗਲ ਰਸ ਭਰੇ." (ਆਸਾ ਛੰਤ ਮਃ ੫) ੨. ਪ੍ਰਬਲ ਇੱਛਾ.


ਦੇਖੋ, ਚਾਮੁੰਡਾ.


ਸੰਗ੍ਯਾ- ਚਾਵਲ. ਤੰਡੁਲ. "ਚਾਵਰ ਡਾਰਤ ਰੀਝ ਨ ਜੈਹੈ." (ਚਰਿਤ੍ਰ ੨੬੬) ੨. ਚਾਵੜ. ਚੌੜ. ਚਪਲਤਾ. ਇੱਲਤ। ੩. ਚਾਮਰ. ਚੋਰ। ੪. ਸੰ. ਚਾਮਰਿਕ. ਚੌਰ ਕਰਨ ਵਾਲਾ. ਚੌਰਬਰਦਾਰ. "ਛਤ੍ਰ ਨ ਪਤ੍ਰ ਨ ਚਉਰ ਨ ਚਾਵਰ." (ਸਵੈਯੇ ਸ੍ਰੀ ਮੁਖਵਾਕ ਮਃ ੫)