ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫੁੱਲਾਂ ਅਤੇ ਸਾਗ ਤਰਕਾਰੀ ਆਦਿ ਦੀ ਪੌਧ, ਜੋ ਦੂਜੀ ਥਾਂ ਲਾਉਣ ਲਈ ਸੰਘਣੀ ਬੀਜੀ- ਜਾਂਦੀ ਹੈ.


ਇੱਕ ਜੱਟ ਗੋਤ, ਜਿਸ ਨੂੰ ਪੁੱਨੂੰ ਅਤੇ ਪੰਨੂੰ ਭੀ ਲਿਖਦੇ ਹਨ. ਮੁਗਲਾਂ ਦੇ ਰਾਜ ਵੇਲੇ ਪੱਨੂੰ ਗੋਤ ਦੇ ਜੱਟ ਮਾਝੇ ਵਿੱਚ ਪ੍ਰਸਿੱਧ ਚੌਧਰੀ ਹੋਏ ਹਨ. ਪੱਨੂੰ ਗੋਤ ਸੂਰਜਵੰਸੀ ਰਾਜਪੂਤਾਂ ਵਿੱਚੋਂ ਨਿਕਲਿਆ ਹੈ. ਦੇਖੋ, ਪੰਨੂ.


ਢੋਲ. ਦੇਖੋ, ਪਣਵ. "ਕਹੂੰ ਬੇਨ ਬੀਨਾ ਪਨੋ ਔ ਨਗਾਰੇ." (ਚਰਿਤ੍ਰ ੪੦੫)


ਵਿ- ਪਾਪ ਨਾਸ਼ ਕਰਤਾ. ਪਾਪ ਵਿਨਾਸ਼ਕ। ੨. ਸੰਗ੍ਯਾ- ਕਰਤਾਰ ਨਾਮ.


ਪਵਨ ਵਤ ਗਤਿ ਕਰਕੇ. ਪੌਣ ਜੇਹੀ ਚਾਲ ਨਾਲ. "ਪਪੱਕ ਪੱਖਰੇ ਤੁਰੇ." (ਰਾਮਾਵ) ੨. ਦੇਖੋ, ਪ੍ਰਪਕ੍ਵ.


ਸੰ. प्रपन्न ਪ੍ਰਪੰਨ ਵਿ- ਸ਼ਰਣਾਗਤ. "ਹਮ ਪਾਪੀ ਰਾਖੁ ਪਪਨਾ." (ਬਿਲਾ ਮਃ ੪)