ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਨਸਪਤਿ. ਸਭ ਬਿਰਛ. "ਮਸਿ ਸਰਬ ਸਿੰਧੁ ਲੇਖਨਿ ਬਨੇਸ." (ਦੱਤਾਵ) ਸਾਰੇ ਸਮੁੰਦਰ ਰੌਸ਼ਨਾਈ ਅਤੇ ਸਾਰੇ ਬਿਰਛਾਂ ਦੀ ਕਲਮ। ੨. ਵਨ- ਈਸ. ਵਨ (ਜਲ) ਦਾ ਸ੍ਵਾਮੀ, ਵਰੁਣ.


ਸੰਗ੍ਯਾ- ਛੱਤ ਦੇ ਕਿਨਾਰੇ ਦਾ ਬੰਨਾ (ਵੱਟ). ਮੰਡੇਰ. ਮੁਨੇਰਾ.


ਬਣਦਾ ਹੈ। ੨. ਵਿਨਯ. ਬਹੁਤ ਝੁਕਣ ਦਾ ਭਾਵ. "ਮਨ ਘਨੈ ਭ੍ਰਮੈ ਬਨੈ, ਉਮਕਿਤ ਰਸ ਚਾਲੈ." (ਮਲਾ ਪੜਤਾਲ ਮਃ ੫) ਮਨਰੂਪ ਮੇਘ ਨੀਵਾਂ ਹੋਇਆ ਫਿਰਦਾ ਹੈ, ਜਿਸ ਤੋਂ ਉਛਲਕੇ ਜਲ ਵਰਸਦਾ ਹੈ। ੩. ਬਣਦਾ (ਫਬਦਾ) ਹੈ. ਸ਼ੋਭਾ ਵਾਲਾ ਹੋ ਰਿਹਾ ਹੈ. "ਊਪਰਿ ਬਨੈ ਅਕਾਸੁ." (ਫੁਨਹੇ ਮਃ ੫)


ਸੰ. ਵਨਸ਼੍ਵਨ. ਸੰਗ੍ਯਾ- ਜੰਗਲੀ ਕੁੱਤਾ। ੨. ਬਘਿਆੜ. "ਦਿਨ ਰੈਨ ਬਨੈਸਨ ਬੀਚ ਫਿਰੈ." (ਰਾਮਾਵ) ੩. ਬਨੈਸ- ਵਨ ਮਹਿਸ. ਜੰਗਲੀ ਝੋਟਾ. ਦੇਖੋ, ਅੰ. Bison. ਬਨੈਸ ਦਾ ਬਹੁ ਵਚਨ ਬਨੈਸਨ.


ਸੰਗ੍ਯਾ- ਮਰਹੱਟੀ. ਇੱਕ ਸ਼ਸਤ੍ਰ, ਜਿਸ ਦੇ ਦੋਹੀਂ ਪਾਸੀਂ ਲੋਹੇ ਦੀ ਜੰਜੀਰ ਨਾਲ ਤਿੱਖੇ ਛੁਰੇ ਬੱਧੇ ਰਹਿਂਦੇ ਹਨ ਅਤੇ ਵਿਚਕਾਰ ਬਾਂਸ ਦੀ ਛਟੀ ਜਾਂ ਮੋਟਾ ਜੰਜੀਰ ਹੁੰਦਾ ਹੈ, ਜੋ ਕੇਵਲ ਅਭ੍ਯਾਸ ਲਈ ਬਨੈਟੀ (ਮਰਹੱਟੀ) ਫੇਰਦੇ ਹਨ, ਉਹ ਕਿਨਾਰਿਆਂ ਪੁਰ ਵਸਤ੍ਰ ਦੀਆਂ ਗੇਂਦਾਂ ਮੜ੍ਹ ਲੈਂਦੇ ਹਨ. "ਮੁਗਦਰ ਬਨੈਟੀ ਤ੍ਰਿਸੂਲੋ ਬਿਛੂ ਕਾਲਦਾੜਾ." (ਸਲੋਹ)


ਵਿ- ਬਣਕੇ ਰਹਿਣ ਵਾਲਾ. ਬਾਂਕਾ. "ਬਿਚਰੇ ਬੀਰ ਬਨੈਤ ਅਖੰਡਲ."( ਵਿਚਿਤ੍ਰ)


ਵਿ- ਬਣਾਉਣ ਵਾਲਾ. ਕਰਤਾ.


ਵਿ- ਜੰਗਲੀ. ਬਨ ਨਾਲ ਹੈ ਜਿਸ ਦਾ ਸੰਬੰਧ.


ਸੰਗ੍ਯਾ- ਵਣਿਕ. ਬਾਣੀਆਂ. "ਆਯੋ ਪੁਰਖ ਏਕ ਤਬ ਬਨੋ." (ਚਰਿਤ੍ਰ ੨੯੪)


ਦੇਖੋ, ਬਣੌਟਾ.