ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਹਨਸ਼ਾਹਾਂ ਦਾ ਈਸ਼੍ਵਰ। ੨. ਕੁਬੇਰ ਦਾ ਸ੍ਵਾਮੀ। ੩. ਚੰਦ੍ਰਮਾ ਦਾ ਈਸ਼੍ਵਰ. "ਨਮੋ ਰਾਜਰਾਜੇਸ਼੍ਵਰੰ (ਜਾਪੁ)


ਸੰ. ਰਾਜਿਰ੍ਸ ਰਿਖਿ (ऋषि) ਰੂਪ ਰਾਜਾ. ਮਨ ਇੰਦ੍ਰੀਆ ਨੂੰ ਕਾਬੂ ਰੱਖਣ ਵਾਲਾ ਰਾਜਾ। ੨. ਦੇਖੋ, ਰਿਖਿਰਾਜ.


ਸੰ. ਸੰਗ੍ਯਾ- ਕ੍ਸ਼੍ਯ (ਖਈ) ਰੋਗ. ਤਪੇਦਿੱਕ਼। ੨. ਕੁਸ੍ਟ. ਕੋੜ੍ਹ.


ਰਾਜ ਦੀ ਉਲਟ ਪਲਟ. ਰਾਜਵਿਪ੍‌ਲਵ (Revolt)


ਰਾਜ- ਅਵਤਾਰ. ਰਾਜਰਿਖਿ ਅਵਤਾਰ. "ਮਨੁ ਹਨਐ ਰਾਜਵਤਾਰ ਅਵਤਰਾ." (ਮਨੁਰਾਜ)


ਸੰ. ਘੋੜਾ, ਜੋ ਰਾਜੇ ਦੀ ਸਵਾਰੀ ਹੈ। ੨. ਸਾਰੀਆਂ ਸਵਾਰੀਆਂ ਦਾ ਰਾਜਾ.


ਦੇਖੋ, ਰਜਵਾਹਾ.


ਨੀਤਿਵਿਦ੍ਯਾ (Statesmanship) ਦੇਖੋ, ਨੀਤਿ ਅਤੇ ਰਾਜਨੀਤਿ। ੨. ਆਤਮਵਿਦ੍ਯਾ। ੩. ਹੁਕਮਰਾਂ ਕੌਮ ਦੀ ਵਿਦ੍ਯਾ.