ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਿਹਾਰ ਦੇ ਇਲਾਕੇ ਮੁਜ਼ੱਫਰਪੁਰ ਜਿਲੇ ਦਾ ਇੱਕ ਪ੍ਰਸਿੱਧ ਨਗਰ. "ਹੰਸ ਕੈਸੀ ਹਾਜੀਪੁਰ." (ਅਕਾਲ)


ਸੰਗ੍ਯਾ- ਹੱਟ. ਦੁਕਾਨ. "ਆਜੁ ਮੈ ਬੈਸਿਓ ਹਰਿ ਹਾਟ." (ਮਲਾ ਮਃ ੫) ੨. ਦੇਖੋ, ਹਟਣਾ. "ਮਾਇਆ ਗਈਆ ਹਾਟ." (ਸਾਰ ਮਃ ੫)


ਸੰ. ਸੰਗ੍ਯਾ- ਧਤੂਰਾ। ੨. ਸੁਵਰਣ. ਸੋਇਨਾ. "ਕਟਿ ਸ਼ਮਸ਼ੇਰ ਮੁਸ੍ਟਿ ਜਿਸ ਹਾਟਕ." (ਗੁਪ੍ਰਸੂ)


ਸੰਗ੍ਯਾ- ਲੰਕਾ, ਜੋ ਸੁਵਰਣ ਦੀ ਬਣੀ ਹੋਈ ਲਿਖੀ ਹੈ ੨. ਕੁੰਦਨਪੁਰ ਦਾ ਅਨੁਵਾਦ ਰੂਪ ਸ਼ਬਦ. ਦੇਖੋ, ਕੁੰਦਨਪੁਰ.


ਵਿ- ਹਾਟਕ (ਸੁਵਰਣ) ਦਾ. ਸੋਇਨੇ ਦਾ ਬਣਿਆ ਹੋਇਆ.


ਦੇਖੋ, ਹਾਟੁਲੀ.


ਸੰਗ੍ਯਾ- ਹੱਟੀ. ਦੁਕਾਨ। ੨. ਕ੍ਰਿ. ਵਿ- ਹਟਕੇ. ਮੁੜਕੇ. "ਮ੍ਰਿਗ ਪਕਰੇ ਘਰ ਆਣੇ ਹਾਟਿ." (ਭੈਰ ਮਃ ੫) ੩. ਹੱਟ (ਦੁਕਾਨ) ਤੇ. "ਤਿਸੁ ਜਨ ਕੇ ਹਮ ਹਾਟਿ ਬਿਹਾਝੇ." (ਮਲਾ ਮਃ ੪)


ਵਿ- ਹਟਿਆ. ਮੁੜਿਆ. ਬਾਜ਼ ਆਇਆ. "ਨਿੰਦਕ ਗੁਰ ਕਿਰਪਾ ਤੇ ਹਾਟਿਓ." (ਟੋਡੀ ਮਃ ੫) ੨. ਸੰਗ੍ਯਾ- ਦੁਕਾਨਦਾਰੀ. "ਝੂਠੇ ਬਨਜਿ ਉਠਿ ਹੀ ਗਈ ਹਾਟਿਓ." (ਮਲਾ ਰਵਿਦਾਸ) ੩. ਹੱਟ. ਦੁਕਾਨ.


ਸੰਗ੍ਯਾ- ਹੱਟੀ. ਦੁਕਾਨ। ੨. ਗ੍ਰਿਹ ਘਰ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ) ਘਰ ਅਤੇ ਮਾਰਗ. ਭਾਵ- ਅੰਦਰ ਬਾਹਰ। ੩. ਵਿ- ਹਟੀ. ਮਿਟੀ. ਦੂਰ ਹੋਈ.


ਵਾ- ਹੱਟੀ ਅਤੇ ਵਾਟਿਕਾ. ਘਰ ਅਤੇ ਬਾਗ. ਮਕਾਨ ਅਤੇ ਜੰਗਲ. ਗ੍ਰਿਹਸਥ ਅਤੇ ਸੰਨ੍ਯਾਸ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ)