ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗ੍ਰਾਮ. ਪਿੰਡ। ੨. ਗਾਨ ਦਾ ਸੰਖੇਪ. ਦੇਖੋ, ਗਾਨ ੬. "ਬੱਚਗਾਂ ਕੁਸ਼ਤਹ ਚਾਰ." (ਜਫਰ)


ਸੰ. गाङ्ग ਵਿ- ਗੰਗਾ ਨਾਲ ਸੰਬੰਧਿਤ. ਗੰਗਾ ਦਾ। ੨. ਸੰਗ੍ਯਾ- ਭੀਸਮਪਿਤਾਮਾ। ੩. ਕਾਰਤਿਕੇਯ. ਖੜਾਨਨ.


ਸੰਗ੍ਯਾ- ਗਾੱਨਾ. ਮੰਗਲਸੂਤ੍ਰ. ਵਿਆਹ ਅਤੇ ਯੁੱਧ ਸਮੇਂ ਹੱਥ ਨੂੰ ਬੰਨ੍ਹਿਆ ਰਖ੍ਯਾ ਅਰਥ ਡੋਰਾ. "ਹਾਥ ਗਾਂਗਨੋ ਯਾ ਪਰ ਆਯੋ." (ਕ੍ਰਿਸਨਾਵ)


ਰਾਜਾ ਭੋਜ ਦੇ ਸਮੇਂ ਇੱਕ ਪਿ੍ਰਸੱਧ ਤੇਲੀ, ਜਿਸ ਨੇ ਇੱਕ ਵੇਰ ਪੰਡਿਤਾਂ ਦੀ ਸਭਾ ਵਿੱਚ ਮੂੰਹੋਂ ਬੋਲਣ ਬਿਨਾਂ ਹੀ ਅੰਗਾਂ ਦੇ ਇਸ਼ਾਰਿਆਂ ਨਾਲ ਫਤੇ ਪਾਈ ਸੀ. "ਗੋਸ਼ਟਿ ਗਾਂਗੇ ਤੇਲੀਐ ਪੰਡਿਤ ਨਾਲ ਹੋਵੈ ਜਗ ਦੇਖੈ। ਖੜੀ ਕਰੈ ਇਕ ਅੰਗੁਲੀ ਗਾਂਗਾ ਦੁਇ ਵੇਖਾਲੈ ਰੇਖੈ। ਫੇਰ ਉਚਾਇ ਪੰਜਾਂਗੁਲਾਂ ਗਾਂਗਾ ਮੁੱਠ ਹਲਾਇ ਅਲੇਖੈ। ਪੈਰੀਂ ਪੈ ਉਠ ਚੱਲਿਆ ਪੰਡਿਤ ਹਾਰ ਭੁਲਾਵੈ ਭੇਖੈ। ਨਿਰਗੁਨ ਸਰਗੁਨ ਅੰਗ ਦੁਇ"#ਪਰਮੇਸੁਰ ਪੰਜ ਮਿਲਨ ਸਰੇਖੈ। ਅੱਖੀਂ ਦੋਵੈਂ ਭੰਨਸਾਂ ਮੁੱਕੀ ਲਾਇ ਹਲਾਇ ਨਿਮੇਖੈ। ਮੂਰਖ ਪੰਡਿਤ ਸੁਰਤ ਵਿਸੇਖੈ।"#ਜਦ ਵਡੇ ਛੋਟੇ ਅਤੇ ਪਡਿੰਤ ਮੂਰਖ ਦੀ ਅਸਮਤਾ ਆਖਣ ਵਿੱਚ ਆਉਂਦੀ ਹੈ, ਤਾਂ ਇਹ ਅਖਾਉਤ, ਬੋਲੀ ਜਾਂਦੀ ਹੈ- "ਕਿੱਥੇ ਰਾਜਾ ਭੋਜ ਅਤੇ ਕਿੱਥੇ ਗਾਂਗਾ ਤੇਲੀ." (ਲੋਕੋ)


ਸੰ. गाङ्गेय ਵਿ- ਗੰਗਾ ਨਾਲ ਸੰਬੰਧ ਰੱਖਣ ਵਾਲਾ. ਗੰਗਾ ਦਾ। ੨. ਸੰਗ੍ਯਾ- ਭੀਸਮਪਿਤਾਮਾ, ਜੋ ਗੰਗਾ ਦਾ ਪੁਤ੍ਰ ਹੈ. "ਗਾਂਗੇਵ ਭਾਨੁਜ ਕਹਿਂ ਮਾਰ੍ਯੋ" (ਨਰਾਵ) ਭੀਸਮ ਅਤੇ ਕਰਣ ਨੂੰ ਮਾਰਿਆ.