ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕੈਸੇ- ਅਬ. "ਛੂਟੇ ਕਸਬ ਲਗਨ ਲਗ ਗਈ." (ਚਰਿਤ੍ਰ ੨੮੯) ੨. ਅ਼. [کسب] ਸੰਗ੍ਯਾ- ਪੇਸ਼ਾ. ਕਿੱਤਾ. ਕਿਰਤ. "ਇਸ ਬਰਾਬਰ ਔਰ ਭਗਤਿ ਨਹੀਂ ਜੋ ਕਸਬ ਕਰਕੈ ਬੰਦਗੀ ਕਰੈ." (ਪ੍ਰੇਮ ਸੁਮਾਰਗ) ੩. ਪੰਜਾਬੀ ਵਿੱਚ ਨਿੰਦਿਤ ਕੰਮ ਨੂੰ ਭੀ ਕਸਬ ਆਖ ਦਿੰਦੇ ਹਨ.
ਅ਼. [قصبہ] ਕ਼ਸਬਾ. ਸੰਗ੍ਯਾ- ਨਗਰ। ੨. ਨਲਕਾ. ਨਲ.
ਵਿ- ਕਸਬਾਤੀ. ਨਾਗਰ. ਕਸਬੇ ਨਾਲ ਸੰਬੰਧ ਰੱਖਣ ਵਾਲਾ। ੨. ਕਿਸੇ ਪੇਸ਼ੇ ਦੇ ਕਰਨ ਵਾਲਾ. ਦੇਖੋ, ਕਸਬ ੨.। ੩. ਨਿੰਦਿਤ ਕੰਮ ਕਰਨ ਵਾਲਾ, ਵਾਲੀ, ਦੇਖੋ, ਕਸਬ ੩.
butcher's trade; cruelty, mercilessness, pitiless nature, stone-heartedness
loss, deficit, disadvantage
ਅ਼. [قسم] ਸੰਗ੍ਯਾ- ਸੌਂਹ. ਸ਼ਪਥ। ੨. ਪ੍ਰਤਿਗ੍ਯਾ। ੩. ਫ਼ਾ. [کشم] ਕਸ਼ਮ. ਮੈਂ ਖਿੱਚਾਂਗਾ.
ਸੰ. ਕਸ਼੍ਯਪ. ਵਿ- ਕਸ਼੍ਯ (ਸ਼ਰਾਬ) ੫. (ਪੀਣ) ਵਾਲਾ। ੨. ਸੰਗ੍ਯਾ- ਬ੍ਰਹਮਾ ਦੇ ਪੁਤ੍ਰ ਮਰੀਚਿ ਦਾ ਬੇਟਾ, ਜਿਸ ਦੀ ਪ੍ਰਜਾਪਤੀਆਂ ਵਿੱਚ ਗਿਣਤੀ ਹੈ. ਵਾਮਨ ਅਵਤਾਰ ਇਸੇ ਦਾ ਪੁਤ੍ਰ ਸੀ. "ਪੁਨ ਧਰਾ ਬ੍ਰਹਮ੍ ਕੱਸਪਵਤਾਰ." (ਬ੍ਰਹਮਾਵ) ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਜਿਕਰ ਹੈ ਕਿ ਦਕ੍ਸ਼੍ ਪ੍ਰਜਾਪਤਿ ਦੀ ਤੇਰਾਂ ਪੁਤ੍ਰੀਆਂ (ਅਦਿਤਿ, ਦਿਤਿ, ਦਨੁ, ਵਿਨਤਾ, ਖਸਾ, ਕਦ੍ਰੁ, ਮੁਨਿ, ਕ੍ਰੋਧਾ, ਅਰਿਸ੍ਟਾ, ਇਰਾ, ਤਾਮ੍ਰਾ, ਇਲਾ ਅਤੇ ਪ੍ਰਧਾ) ਕਸ਼੍ਯਪ ਨੇ ਵਿਆਹੀਆਂ, ਜਿਨ੍ਹਾਂ ਵਿੱਚੋਂ ਜਗਤ ਦੇ ਸਾਰੇ ਪ੍ਰਾਣੀ ਉਪਜੇ। ੩. ਵਿ- ਕਾਲੇ ਦੰਦਾਂ ਵਾਲਾ.
ਕਸ਼੍ਯਪ ਦਾ ਪੁਤ੍ਰ, ਵਾਮਨ। ੨. ਇੰਦ੍ਰ। ੩. ਸੂਰਜ. "ਕੱਸਪਸੁਤ ਨਿਕਸਿਓ." (ਗੁਵਿ ੬)
sub-distributary, irrigation channel