ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਚੌਪਈ। ੨. ਚਾਰਪਾਈ. ਮੰਜੀ। ੩. ਵਿ- ਚਾਰ ਪੈਰਾਂ ਵਾਲੀ. "ਖਾਟ ਮਾਗਉ ਚਉਪਾਈ." (ਸੋਰ ਕਬੀਰ) ਪਾਵੇ ਬਿਨਾ ਤਖ਼ਤੇ ਦਾ ਨਾਮ ਭੀ ਖਾਟ ਹੈ.
ਸੰ. चतुष्पट ਚਤੁਸ੍ਪਟ ਚਾਰ ਪਾਟ ਦਾ ਵਸਤ੍ਰ ਅਤੇ ਉਸ ਉੱਪਰ ਖੇਡਣ ਦਾ ਖੇਡ. "ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ." (ਆਸਾ ਅਃ ਮਃ ੧) "ਕਰਮ ਧਰਮ ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ." (ਬਸੰ ਮਃ ੫) ਦੇਖੋ, ਚਉਸਰ ਅਤੇ ਪੱਕੀ ਸਾਰੀ.
ਸੰਗ੍ਯਾ- ਚਾਰੇ ਪਾਸੇ ਬਾਰਾਂ ਵਾਲਾ ਉੱਪਰਲੀ ਮੰਜ਼ਿਲ ਦਾ ਘਰ. "ਚਾਰਿ ਕੁੰਟ ਚਉਬਾਰਾ." (ਸੋਰ ਮਃ ੧)
ਚਉਬਾਰਾ ਦਾ ਬਹੁਵਚਨ. "ਸੇ ਅਸਥਲ ਸੋਇਨਚਉਬਾਰੇ." (ਮਾਝ ਮਃ ੫) ਸੋਨੇ ਦੇ ਚੌਬਾਰੇ। ੨. ਕ੍ਰਿ. ਵਿ- ਚੁਫੇਰੇ. ਚਾਰੇ ਪਾਸੇ. "ਪਵਨ ਕੋਟਿ ਚਉਬਾਰੇ ਫਿਰਹਿ." (ਭੈਰ ਅਃ ਕਬੀਰ) ੩. ਚਉਬਾਰੇ ਵਿੱਚ.
same as ਚੱਕ cake(of soap) hand-operated millstone, quern; grinding mill, flour mill
to operate a quern; informal to drudge
to roughen or tip millstone
woodpecker, Dryocopus pileatus; hoopoe
person who roughens millstones