ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਠਨਠਨ ਸ਼ਬਦ ਜਿਸ ਵਿੱਚੋਂ ਉਪਜੇ, ਅਜੇਹਾ ਵਾਜਾ. ਘੰਟਾ. ਟੱਲ. "ਨਕਟੀ ਕੋ ਠਨਗਨ ਬਾਡਾਡੂੰ." (ਆਸਾ ਕਬੀਰ) ਦੇਖੋ, ਬਾਡਾਡੂੰ.
ਕ੍ਰਿ- ਠਾਨਨਾ. ਕਾਰਜ ਕਰਨ ਦਾ ਸੰਕਲਪ ਪੱਕਾ ਕਰਨਾ। ੨. ਰਚਣਾ. ਬਣਾਉਂਣਾ.
ਠਾਨੀ. ਰਚੀ. ਬਣਾਈ। ੨. ਮਨ ਵਿੱਚ ਠਹਿਰਾਈ. ਨਿਸ਼੍ਚਿਤ ਕੀਤੀ.
ਕ੍ਰਿ- ਸ੍ਥਾਪਨ. ਥਾਪਨਾ। ੨. ਮਨ ਵਿੱਚ ਦ੍ਰਿੜ੍ਹ ਕਰਨਾ। ੩. ਬੰਦ ਕਰਨਾ। ੪. ਠੱਪਣਾ. ਛਾਪਣਾ. ਵਸਤ੍ਰ ਉੱਤੇ ਰੰਗ ਨਾਲ ਬੇਲ ਬੂਟੇ ਛਾਪਣਾ। ੫. ਧੋਏ ਹੋਏ ਵਸਤ੍ਰ ਨੂੰ ਮੂੰਗਲੀ ਨਾਲ ਤਹਿ ਕਰਨਾ.
lord, master, chief, Rajput noble; God, god, deity, idol
engagement ceremony preliminary to formal betrothal
to perform ਠਾਕਾ so as to forestall any other proposal for a match for the prospective groom
musical composition, arrangement of notes
ਸੰਗ੍ਯਾ- ਛਾਪਣ ਦਾ ਸੰਦ. ਮੁਹਰ ਦੀ ਸ਼ਕਲ ਦਾ ਕਾਠ ਅਥਵਾ ਧਾਤੁ ਦਾ ਬਣਿਆ ਛਾਪਾ, ਜਿਸ ਪੁਰ ਅੱਖਰ ਅਥਵਾ ਬੇਲ ਬੂਟੇ ਆਦਿ ਉੱਕਰੇ ਹੁੰਦੇ ਹਨ. ਜਿਸ ਵੇਲੇ ਨਕਦ ਮੁਆਮਲੇ ਦੀ ਥਾਂ ਜਿਨਸ ਲਈ ਜਾਂਦੀ ਸੀ, ਤਦ ਵੰਡਾਈ ਕਰਾਣ ਵਾਲੇ ਦਾਰੋਗੇ ਦਾਣਿਆਂ ਦੇ ਢੇਰਾਂ ਤੇ ਗਿੱਲਾ ਰੇਤਾ ਰੱਖਕੇ ਠੱਪਾ ਲਾਇਆ ਕਰਦੇ ਸਨ, ਤਾਂਕਿ ਕਾਸ਼ਤਕਾਰ ਚੋਰੀ ਨਾ ਕਰ ਸਕੇ.