ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [توقّع] ਸੰਗ੍ਯਾ- ਵਕ਼ਅ਼ (ਉਤਰਨ) ਦਾ ਭਾਵ. ਭਰੋਸਾ। ੨. ਉਮੀਦ. ਆਸਾ.


ਅ਼. [توّقف] ਸੰਗ੍ਯਾ- ਵਕ਼ਫ਼ (ਠਹਿਰਨ) ਦਾ ਭਾਵ. ਠਹਿਰਨਾ. ਸਸਤਾਉਂਣਾ.


ਸੰ. त्वच्. ਧਾ- ਆਛਾਦਨ ਕਰਨਾ (ਢਕਣਾ), ਲਪੇਟਣਾ। ੨. ਸੰ. त्वक्. ਸੰਗ੍ਯਾ- ਛਿਲਕਾ। ੩. ਖੱਲ. ਚਮੜਾ. ਤੁਚਾ। ੪. ਸਪਰਸ਼ ਦਾ ਅਨੁਭਵ ਕਰਨ ਵਾਲਾ ਗ੍ਯਾਨੇਂਦ੍ਰਿਯ, ਜੋ ਤੁਚਾ ਵਿੱਚ ਵ੍ਯਾਪ੍ਤ ਹੈ.