ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਾਟ.


ਸੰਗ੍ਯਾ- ਹੱਟੀ. ਦੁਕਾਨ. ਦੇਖੋ, ਸਫਰੀ.


ਹਟੇ. ਰੁਕੇ. "ਮਾਇਆ ਬਿਖ ਮਮਤਾ ਇਹ ਬਿਆਧਿ ਤੇ ਹਾਟੇ." (ਗੂਜ ਮਃ ੫)


ਹਟਦਾ ਹੈ. "ਗੁਰ ਕਾ ਸਿਖ ਬਿਕਾਰ ਤੇ ਹਾਟੈ." (ਸੁਖਮਨੀ)


ਵਾ- ਦੁਕਾਨ ਦੁਕਾਨ ਤੇ. ਹਰੇਕ ਹੱਟ. ਇੱਕ ਹੱਟ ਤੋਂ ਦੂਜੀ ਹੱਟ. "ਰੋਵਹੁ ਸਾਕਤੁ ਬਾਪੁਰੇ ਜੁ ਹਾਟੈ ਹਾਟ ਬਿਕਾਇ." (ਸ. ਕਬੀਰ) ਭਾਵ- ਅਨੇਕ ਯੋਨੀਆਂ ਅਤੇ ਸੁਰਗ ਨਰਕ ਆਦਿ ਲੋਕਾਂ ਵਿੱਚ.


ਸੰਗ੍ਯਾ- ਬਾਜਾਰ. ਹੱਟੀਆਂ ਦੀ ਪੰਕਤਿ ੨. ਹਟਵਾਣੀਆਂ.


ਵਿ- ਹਠ ਕਰਨ ਵਾਲਾ. ਦ੍ਰਿੜ੍ਹਚਿੱਤ. "ਰਿਸਵੰਤ ਹਾਠ ਹਮੀਰ." (ਕਲਕੀ) "ਫੌਜ ਸਤਾਣੀ ਹਾਠ ਪੰਜਾਂ ਜੋੜੀਐ." (ਵਾਰ ਗੂਜ ੨. ਮਃ ੫) ੨. ਸੰਗ੍ਯਾ- ਪੱਖ. ਧਿਰ. "ਹਾਠਾ ਦੋਵੈ ਕੀਤੀਓ." (ਵਾਰ ਮਾਰੂ ੨. ਮਃ ੫) ਪ੍ਰਵ੍ਰਿੱਤਿ ਅਤੇ ਨਿਵ੍ਰਿੱਤਿ ਦੋਵੇਂ ਧਿਰਾਂ। ੩. ਫੌਜ ਦਾ ਪਰਾ. "ਡਹੇ ਜੁ ਖੇਤ ਜਟਾਲੇ ਹਾਠਾਂ ਜੋੜਕੈ." (ਚੰਡੀ ੩)


ਹਾਠਦਾ ਬਹੁਵਚਨ. ਦੇਖੋ, ਹਾਠ.


ਵਿ- ਹਠ ਵਾਲਾ। ੨. ਸਿੰਧੀ. ਸ਼ਰੀਰ ਦੀ ਬਣਾਵਟ। ੩. ਚਿਤਾ (ਚਿਖਾ) ਦੀ ਭਸਮ.


ਸੰਗ੍ਯਾ- ਹਠ-ਈਪ੍‌ਸਾ. ਹਠੇਪ੍‌ਸਾ. ਹਠ ਇੱਛਾ. ਹਠ ਨਾਲ ਪ੍ਰਾਪਤ ਕਰਨ ਦੀ ਵਾਸਨਾ. "ਕੂੜੇ ਮੂਰਖ ਕੀ ਹਾਠੀਸਾ." (ਸੂਹੀ ਮਃ ੫)