ਸੰ. गञजिका ਗੰਜਿਕਾ. ਸੰਗ੍ਯਾ- ਮਦੀਨ ਭੰਗ ਦੇ ਫੁੱਲਾਂ ਤੋਂ ਬਣੀ ਹੋਈ ਇੱਕ ਨਸ਼ੀਲੀ ਵਸਤੁ, ਜਿਸ ਨੂੰ ਤਮਾਖੂ ਵਾਂਙ ਚਿਲਮ ਵਿੱਚ ਰੱਖਕੇ ਪੀਂਦੇ ਹਨ. ਅੰ. Hemp. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਗਾਂਜਾ. ਦਿਲ ਦਿਮਾਗ ਪੱਠੇ ਅਤੇ ਮੇਦੇ ਨੂੰ ਬਹੁਤ ਨੁਕਸਾਨ ਪੁਚਾਉਂਦਾ ਅਤੇ ਸੁਸਤ ਕਰਦਾ ਹੈ.
nan
ਸੰਗ੍ਯਾ- ਗ੍ਰੰਥਿ. ਗੱਠ. ਗਿਰਹ. "ਹਉਮੈ ਬਿਨਠੀ ਗਾਠੇ." (ਸੂਹੀ ਛੰਤ ਮਃ ੫) ੨. ਦੇਖੋ, ਗਾਂਠਨਾ. "ਹਉ ਬਿਨੁ ਗਾਂਠੇ ਜਾਇ ਪਹੂਚਾ." (ਸੋਰ ਰਵਿਦਾਸ)
ਦੇਖੋ, ਗਠਕਤਰਾ.
ਸੰ. ਗ੍ਰੰਥਨ. ਕ੍ਰਿ- ਗੁੰਦਣਾ. ਗੱਠਣਾ. ਗੰਢ ਦੇਣੀ. ਦੇਖੋ, ਗਾਂਠ ੨.
nan
nan
ਸੰ. ਗ੍ਰੰਥਿ. ਗੱਠ। ੨. ਗਠੜੀ. "ਬਚਨ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ." (ਮਾਰੂ ਮਃ ੫) "ਜਾਕੋ ਲਹਿਣੋ ਮਹਾਰਾਜਰੀ ਗਾਂਠੜੀਓ." (ਟੋਡੀ ਮਃ ੫) ਜਿਸ ਨੇ ਵਾਹਗੁਰੂ ਦੀ ਗੱਠ ਤੋਂ ਲੈਣਾ ਹੈ. ਦੇਖੋ, ਗਾਠਲੀ.
ਗੱਠ ਵਿੱਚੋਂ. ਗਾਂਠ ਸੇ. ਦੇਖੋ, ਗਾਂਠੜੀ.
nan
ਸੰ. ਗ੍ਰੰਥਿ ਗੱਠ. ਗਾਂਠ. ਗੰਢ. "ਬਿਨੁ ਗੁਰੁ ਗਾਠਿ ਨ ਛੂਟਈ." (ਸੋਰ ਅਃ ਮਃ ੧) "ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ?" (ਫਨਹੇਮ ਮਃ ੫) "ਗਾਂਠੀ ਨਿਭਿਨਿ ਭਿਨਿ ਤਣੀਏ." (ਬਿਲਾ ਮਃ ੫) ੨. ਗੱਠ ਵਿੱਚ. ਗ੍ਰੰਥੀ ਮੇ. "ਗਾਂਠਿ ਨ ਬਾਂਧਉ ਬੇਚਿ ਨ ਖਾਉ." (ਭੈਰ ਕਬੀਰ) "ਟਕਾ ਚਾਰ ਗਾਂਠੀ." (ਸਾਰ ਕਬੀਰ)
ਠਗ, ਜੋ ਪੱਲੇ ਬੱਧਾ ਧਨ ਖੋਲ੍ਹ ਲੈਂਦਾ ਹੈ. ਗ੍ਰੰਥਿਚੋਰ.