ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਾੜ੍ਹਨਾ। ੨. ਵਿ- ਚੜ੍ਹਕੇ. ਵਧੀਆ. "ਹਿਕ ਦੂ ਹਿਕਿ ਚਾੜੇ." (ਜੈਤ ਛੰਤ ਮਃ ੫) ਇੱਕ ਤੋਂ ਇੱਕ ਵਧਕੇ.


ਸੰਗ੍ਯਾ- ਪੁਕਾਰ. ਗੁਹਾਰ. ਸੱਦ. "ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ." (ਸ. ਫਰੀਦ) ੨. ਸਿੰਧੀ. ਵਿ- ਬਹਾਦੁਰ। ੩. ਸੰ. चाङ्ग ਸੰਗ੍ਯਾ- ਦੰਦਾਂ ਦੀ ਉੱਜਲਤਾ ਅਥਵਾ ਸੁੰਦਰਤਾ.