ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪਿਪੀਲਿਕਾ. ਸੰਗ੍ਯਾ- ਕੀੜੀ. ਚੂ੍ਯੰਟੀ, "ਕਰਦਮੰ ਤਰੰਤ ਪਪੀਲਕਹ." "ਗਜ ਔਰ ਪਪੀਲੀ." (ਕ੍ਰਿਸਨਾਵ)


ਕਿ- ਪਾਲਨ ਪੋਸਣ ਕਰਨਾ. "ਰੇ ਨਰ! ਕਾਇ ਪਪੋਰਹੁ ਦੇਹੀ?" (ਸੋਰ ਮਃ ੫) "ਉਨਕੈ ਸੰਗਿ ਤੂ ਰਖੀ ਪਪੋਲਿ." (ਆਸਾ ਮਃ ੫) ਉਸ ਜੀਵਾਤਮਾ ਦੇ ਸੰਗ ਹੋਣ ਕਰਕੇ, ਹੇ ਦੇਹ! ਤੂੰ ਪਾਲਣ ਪੋਸਣ ਕਰਕੇ ਰੱਖੀ। ੨. ਕਿਸੇ ਵਸਤੂ ਨੂੰ ਮੂੰਹ ਵਿੱਚ ਰੱਖਕੇ ਬਿਨਾ ਦੰਦ ਦਾੜ੍ਹ ਲਾਏ, ਉਸ ਦਾ ਰਸ ਚੂਸਣਾ। ੩. ਭਾਵ ਸਮਝੇ ਅਤੇ ਅਮਲ ਕੀਤੇ ਬਿਨਾ ਸ਼ਬਦ ਦਾ ਪਾਠ ਕਰਨਾ "ਭਲਕੇ ਉਠਿ ਪਪੋਲੀਐ ਵਿਣ ਬੁਝੇ ਮੁਗਧ ਅਜਾਣਿ." (ਸ੍ਰੀ ਮਃ ੫)


ਪਾਲਨ ਪੋਸਣ ਕਰਕੇ. ਦੇਖੋ, ਪਪੋਲਨਾ ੧। ੨. ਮੂੰਹ ਵਿੱਚ ਪਪੋਲਕੇ. ਦੇਖੋ, ਪਪੋਲ ੨.


ਦੇਖੋ ਪੱਬ ੨. "ਧਾਏ ਪਬਾਂ ਜਿਵੇ ਹਣੇ." (ਚੰਡੀ ੩) ਪਹਾੜਾਂ ਜੇਹੇ ਰਾਖਸ਼ ਨੱਠਕੇ ਆਏ.