nan
ਅ਼. [توّجہ] ਤਵੱਜੁਹ. ਸੰਗ੍ਯਾ- ਵਜਹ (ਮੁਖ ਫੇਰਨ) ਦੀ ਕ੍ਰਿਯਾ. ਧ੍ਯਾਨ. ਰੁਖ਼. ਕਿਸੇ ਗੱਲ ਦੇ ਸੁਣਨ ਜਾਂ ਵੇਖਣ ਲਈ ਹੋਰ ਪਾਸਿਓਂ ਮੂੰਹ ਫੇਰਕੇ ਮੁਤਵੱਜਿਹ ਹੋਣ ਦਾ ਭਾਵ.
nan
ਸੰ. ਸਰਵ- ਤੁਮ੍ਹਾਰਾ.
ਸਰਵ- ਤੌਨ. ਵਹ. ਸੋ. "ਕਉਰਉ ਹਾਰ ਤਵਨ ਤੇ ਸੂਝਾ." (ਗ੍ਯਾਨ) ਕੈਰਵਾਂ ਨੂੰ ਉਸ ਤੋਂ ਹਾਰ ਦਾ ਹੋਣਾ ਸੁੱਝਿਆ.
ਤੇਰੀ ਕ੍ਰਿਪਾ. ਦੇਖੋ, ਤਵਪ੍ਰਸਾਦ.
ਤੇਰੀ ਕ੍ਰਿਪਾ ਸੇ. ਦੇਖੋ, ਤਵ ਪ੍ਰਸਾਦਿ.
ਤੇਰੀ ਕ੍ਰਿਪਾ। ੨. ਤੇਰੀ ਦਯਾ ਹੋਵੇ! ਸਿੱਖਧਰਮ ਵਿੱਚ ਇਹ ਪਦ ਭੋਜਨ ਛਕਣ ਅਤੇ ਵਸਤ੍ਰ ਆਦਿ ਪਹਿਰਨ ਸਮੇਂ ਕਹਿਣਾ ਵਿਧਾਨ ਹੈ. ਇਸ ਦਾ ਭਾਵ ਹੈ ਕਿ ਹਰ ਗੱਲ ਵਿੱਚ ਕਰਤਾਰ ਦੇ ਸ਼ੁਕਰ ਗੁਜ਼ਾਰ ਰਹੋ.
ਤੇਰੀ ਕ੍ਰਿਪਾ ਕਰਕੇ. ਤੇਰੀ ਦਯਾ ਦ੍ਵਾਰਾ.
ਸੰ. त्वर्. ਧਾ- ਛੇਤੀ ਕਰਨਾ, ਸ਼ੀਘ੍ਰ ਜਾਣਾ.
nan