ਦੇਖੋ, ਗਾਂਠਲੀ. "ਆਜ ਕਾਲ ਖੁਲੈ ਤੇਰੀ ਗਾਂਠੁਲੀ." (ਸਾਰ ਮਃ ੫) ਭਾਵ- ਪ੍ਰਾਣਗ੍ਰੰਥਿ (ਗੱਠ) ਤੋਂ ਹੈ.
ਸੰਗ੍ਯਾ- ਗੁਡਦੰਡ. ਗੰਨਾ. ਪੋਨਾ. ਜਿਸ ਦੇ ਗਾਂਡਿ (ਗੱਠਾਂ) ਹੋਣ. ਪੋਰੀਆਂ ਵਾਲਾ. "ਰਸ ਕੋ ਗਾਂਡੋ ਚੂਸੀਐ." (ਸ. ਕਬੀਰ)
ਦੇਖੋ, ਗਾਂਡੀਵ.
ਸੰਗ੍ਯਾ- ਗੁਦਾ ਪਾਸ ਦੀ ਉਹ ਗਿਲਟੀ ਜਿਸ ਵਿੱਚ ਮਸ਼ਕਬਿਲਾਈ ਦੇ ਸੁਗੰਧ ਹੁੰਦੀ ਹੈ. "ਮੁਸਕਬਿਲਾਈ ਗਾਂਡੀਸਾਖਾ." (ਭਾਗੁ) ਦੇਖੋ, ਮੁਸਕਬਿਲਾਵ.
ਸੰ. गाण्डीव ਵਿ- ਗਾਂਡਿ (ਗੱਠਾਂ) ਵਾਲਾ. ਗੰਢਦਾਰ। ੨. ਸੰਗ੍ਯਾ- ਇੱਕ ਧਨੁਖ, ਜੋ ਗੱਠਾਂ ਵਾਲਾ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਇਹ ਧਨੁਖ ਬ੍ਰਹਮਾ ਨੇ ਬਣਾਕੇ ਚੰਦ੍ਰਮਾ ਨੂੰ ਦਿੱਤਾ. ਚੰਦ੍ਰਮਾ ਤੋਂ ਵਰੁਣ ਨੂੰ ਮਿਲਿਆ. ਜਦ ਅਰਜੁਨ ਨੇ ਖਾਂਡਵਬਣ ਦਾਹ ਸਮੇਂ ਅਗਨਿ ਦੀ ਸਹਾਇਤਾ ਕਰਨ ਦੀ ਪ੍ਰਤਿਗ੍ਯਾ ਕੀਤੀ, ਤਦ ਅਗਨਿ ਨੇ ਵਰੁਣ ਤੋਂ ਲੈ ਕੇ ਇਹ ਧਨੁਖ ਅਰਜੁਨ ਨੂੰ ਦਿੱਤਾ. ਅਰਜੁਨ ਦੀ ਇਹ ਪ੍ਰਤਿਗ੍ਯਾ ਸੀ ਕਿ ਜੋ ਗਾਂਡੀਵ ਦੀ ਨਿੰਦਾ ਕਰੇਗਾ ਉਸ ਨੂੰ ਮੈਂ ਮਾਰਾਂਗਾ। ੩. ਧਨੁਖ. ਕਮਾਣ. ਖਾਸ ਕਰਕੇ ਬਾਂਸ ਦਾ ਧਨੁਖ, ਜਿਸ ਦੇ ਗੱਠਾਂ ਹੁੰਦੀਆਂ ਹਨ. ਜਿਸ ਧਨੁਖ ਪੁਰ ਰੌਦੇ ਦੇ ਬੰਦ ਹੋਣ, ਉਹ ਭੀ ਗਾਂਡੀਵ ਸੱਦੀਦਾ ਹੈ. ਗਾਂਡਿਵ ਅਤੇ ਗਾਂਡੀਵ ਦੋਵੇਂ ਸ਼ਬਦ ਸਹੀ ਹਨ.
ਅਰਜੁਨ, ਜੋ ਗਾਂਡੀਵ ਧਨੁਖ ਰਖਦਾ ਹੈ. ਗਾਂਡੀਵੀ.
ਦੇਖੇ, ਗਾਂਡੀਵਧਰ.
nan
ਦੇਖੋ, ਗਾਂਡਾ.
ਸੰਗ੍ਯਾ- ਗੰਢ. ਜੋੜ. ਗੱਠ.