ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੈਰ ਦਾ ਅਗ੍ਰਭਾਗ। ੨. ਪਰਵਤ ਦਾ ਸੰਖੇਪ. ਪਹਾੜ. "ਮੇਚਕ ਪੱਬਨ ਸੇ ਜਿਨ ਕੇ ਤਨ." (ਚਰਿਤ੍ਰ ੧) ਕਾਲੇ ਪਹਾੜਾਂ ਜੇਹੇ ਜਿਸਮ.


ਸੰਗ੍ਯਾ- ਪੈਰ ਦਾ ਅਗ੍ਰਭਾਗ। ੨. ਪਰਵਤ ਦਾ ਸੰਖੇਪ. ਪਹਾੜ. "ਮੇਚਕ ਪੱਬਨ ਸੇ ਜਿਨ ਕੇ ਤਨ." (ਚਰਿਤ੍ਰ ੧) ਕਾਲੇ ਪਹਾੜਾਂ ਜੇਹੇ ਜਿਸਮ.


ਦੇਖੋ, ਪਵਨ। ੨. ਦੇਖੋ, ਪਬਣਿ.


ਸਿੰਧੀ, ਸੰਗ੍ਯਾ- ਭੰਮੂਲ. ਨੀਲੋਫਰ. ਸੰ. ਪਦ੍‌ਮਨਿ. "ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ." (ਸ੍ਰੀ ਮਃ ੧) "ਬਿਆ ਢਲਿ ਪਬਣਿ ਜਿਉ ਜੁੰਮਿਓ." (ਵਾਰ ਮਾਰੂ ੨. ਮਃ ੫) ਅਤੇ ਪਦ੍‌ਮਨਿ ਦੀ ਵਾਂਙ ਸੁੱਕਕੇ ਨਾਸ਼ ਹੋ ਗਿਆ. ਦੇਖੋ, ਜੁੰਮਣ ੩.


ਦੇਖੋ, ਪਵਨ.


ਸੰਗ੍ਯਾ- ਪਰਵਤ. ਪਹਾੜ. ਦੇਖੋ, ਪਿਸਾਨ.


ਸੰ. ਪ੍ਰਵਰ. ਵਿ- ਅਤਿ ਉੱਤਮ. ਵਡਾ ਸ਼੍ਰੇਸ੍ਠ. "ਪਵਰ ਤੂੰ ਹਰੀਆਵਲਾ ਕਵਲਾ ਕੰਚਨਵੰਨਿ." (ਸਵਾ ਮਃ ੧) ਹੇ ਸੋਨੇ ਰੰਗੇ ਕਮਲ! ਤੂੰ ਬਹੁਤ ਸ਼੍ਰੇਸ੍ਠ ਅਤੇ ਪ੍ਰਫੁੱਲਿਤ ਸੀ. ਕਮਲ ਤੋਂ ਭਾਵ ਸ਼ਰੀਰ ਹੈ.


ਸੰਗ੍ਯਾ- ਪਹਾੜਾਂ ਦਾ ਰਾਜਾ ਹਿਮਾਲਯ। ੨. ਸੁਮੇਰੁ। ੩. ਪਹਾੜੀ ਰਾਜਾ.