ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਲਾਟ (ਮੱਥੇ) ਉੱਪਰ. ਮਸ੍ਤਕ ਤੇ (ਯਾ ਵਿੱਚ). "ਨਾਨਕ ਲਿਲਾਰਿ ਲਿਖਿਆ ਸੋਇ." (ਮਃ ੧. ਵਾਰ ਮਾਝ)


ਲਿਲਾਰ (ਲਲਾਟ) ਵਿੱਚ। ੨. ਦੇਖੋ, ਨੀਲਾਰੀ.


ਲਲਾਟ (ਮਸ੍ਤਕ) ਉੱਪਰ. "ਲਿਖਤ ਲਿਲਾਰੇ." (ਮਃ ੪. ਵਾਰ ਗਉ ੧) "ਸੋ ਪਾਵੈ ਜਿਸੁ ਲਿਖਤੁ ਲਿਲੇਰੈ." (ਕਾਨ ਮਃ ੫)


ਸੰਗ੍ਯਾ- ਇਸ ਦਾ ਮੂਲ ਸੰਸਕ੍ਰਿਤ लिप्सा. ਲਿਪਸਾ ਸ਼ਬਦ ਹੈ. ਪ੍ਰੀਤਿ. "ਲਿਵ ਪਾਤੁ ਦੁਇ ਰਾਹ ਹੈ." (ਮਃ ੩. ਵਾਰ ਸ੍ਰੀ) ਦੇਖੋ, ਅੰ. Love। ੨. ਵ੍ਰਿੱਤਿ ਦੀ ਏਕਾਗ੍ਰਤਾ. "ਲਿਵ ਛੁੜਕੀ, ਲਗੀ ਤ੍ਰਿਸਨਾ." (ਅਨੰਦੁ) ੩. ਦੇਖੋ, ਨਾਮ ਅਭ੍ਯਾਸ.