ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तृणध्वज ਤ੍ਰਿਣਧ੍ਵਜ. ਸੰਗ੍ਯਾ- ਬਾਂਸ. ਵੰਸ਼. "ਚੰਦਨ ਵਾਸ ਨਿਵਾਸ ਨ ਖੁਝੈ." (ਭਾਗੁ) ਬਾਂਸ ਵਿੱਚ ਸੁਗੰਧ ਨਹੀਂ ਵਸਦੀ.


ਵਿ- ਖੋਟਹਾਰ. ਖੋਟ ਵਾਲਾ. ਖੋਟਾ. "ਮਨ ਖੁਟਹਰ, ਤੇਰਾ ਨਹਿ ਬਿਸਾਸੁ." (ਬਿਲਾ ਮਃ ੫)