ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਾਡਾ ਦੀ ਇਸਤ੍ਰੀ. ਰਾਜਪੂਤਨੀ. "ਤਬ ਹਾਡੀ ਪਤਿ ਸੋਂ ਨਹਿਂ ਜਰੀ." (ਚਰਿਤ੍ਰ ੧੯੫) ੨. ਵਿ- ਹੱਡ ਚੂਸਣ ਵਾਲਾ. ਮਾਸ ਦਾ ਅਤਿ ਪ੍ਰੇਮੀ.


ਦੇਖੋ, ਹਾਣਿ ਅਤੇ ਹਾਨ.


ਸੰ. ਹੀਨਤਾ. ਸੰਗ੍ਯਾ- ਕਮੀ. ਘਾਟਾ. ਨ੍ਯੂਨਤਾ। ੨. ਨੁਕਸਾਨ. "ਹਾਣਤ ਕਦੇ ਨ ਹੋਇ." (ਵਾਰ ਬਿਹਾ ਮਃ ੩) ੨. ਅ਼. [اہِانت] ਇਹਾਨਤ. ਹਤਕ. ਅਪਮਾਨ. ਤੌਹੀਨ.


ਸੰ. ਹਾਨਿ. ਸੰਗ੍ਯਾ- ਨੁਕਸਾਨ. ਕ੍ਸ਼੍‍ਤਿ. "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ) ਘਾਟਾ ਹੀ ਘਾਟਾ ਹੈ. ਬਹੁਤ ਨੁਕਸਾਨ ਹੈ. "ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ." ( ਵਾਰ ਮਾਝ ਮਃ ੨) ਹਾਨਿ ਨੂੰ ਹਾਨਿ ਪਹੁੰਚਾਉਂਦਾ ਹੈ। ੨. ਸੰ. ਹਾਯਨੀ. ਵਿ- ਹਮ ਉਮਰ. ਹਾਯਨ (ਵਰ੍ਹੇ)ਵਿੱਚ ਜੋ ਸਮਾਨ ਹੋਵੇ. "ਨਵ ਹਾਣਿ ਨਵ ਧਨ ਸਬਦਿ ਜਾਗੀ, ਆਪਣੇ ਪਿਰ ਭਾਈਆ." (ਬਿਲਾ ਛੰਤ ਮਃ ੧)


ਦੇਖੋ, ਹਾਣਿ.