ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਬੰਦੂਕ ਚਲਾਉਣ ਦਾ ਅਭ੍ਯਾਸ ਕਰਨ ਲਈ ਚੰਦ੍ਰਮਾ ਦੇ ਆਕਾਰ ਵਾਲੀ ਗੁਲਜ਼ਰੀ (Bull’s eye) ਵਿੱਚ ਨਿਸ਼ਾਨਾ ਲਾਉਣ ਦੀ ਕ੍ਰਿਯਾ.


ਸੰਗ੍ਯਾ- ਚੰਦ੍ਰਵੰਸ਼ੀ ਰਾਜਾ। ੨. ਚੰਦ੍ਰਗਿਰਿ ਦਾ ਰਾਜਾ। ੩. ਚੰਦ੍ਰਨਗਰ ਦਾ ਰਾਜਾ.


ਵਿ- ਚੰਦ੍ਰਨਗਰ ਦਾ ਨਿਵਾਸੀ। ੨. ਚਦ੍ਰਗਿਰਿ ਵਿੱਚ ਰਹਿਣ ਵਾਲਾ.


ਮੱਧ ਭਾਰਤ (ਸੀ. ਪੀ. ) ਵਿੱਚ ਇੱਕ ਪ੍ਰਸਿੱਧ ਨਗਰ, ਜਿਸ ਦਾ ਪੁਰਾਣਾ ਨਾਮ ਚੰਦ੍ਰਪੁਰ ਹੈ. "ਚਾਂਦਨੀ ਸੀ ਚਾਂਦਾਗੜ੍ਹ" (ਅਕਾਲ)


ਦੇਖੋ, ਚੰਦ੍ਰਗਿਰਿ.


ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)


ਫੁਲਬਹਿਰੀ. ਦੇਖੋ, ਸ੍ਵੇਤਕੁਸ੍ਟ.


ਸੰ. ਵਿ- ਚੰਦ੍ਰਮਾ ਦਾ. ਚੰਦ੍ਰਮਾ ਨਾਲ ਸੰਬੰਧਿਤ। ੨. ਸੰਗ੍ਯਾ- ਚੰਦ੍ਰਮਾ ਦਾ ਲੋਕ. ਚੰਦ੍ਰਮੰਡਲ। ੩. ਤੀਹ ਤਿਥਾਂ ਦਾ ਮਹੀਨਾ। ੪. ਦੇਖੋ, ਪੁਨਹਾ ਅਤੇ ਅੜਿੱਲ ਦਾ ਰੂਪ ੪.। ੫. ਚੰਦ੍ਰਮੁਨਿ ਦਾ ਰਚਿਆ ਵ੍ਯਾਕਰਣ. ਦੇਖੋ, ਅਸਟ ਸਾਜ ਸਾਜਿ.


ਦੇਖੋ, ਚੰਦ੍ਰਮਾਸ.


ਸੰ. ਸੰਗ੍ਯਾ- ਚਾਂਦ੍ਰਃ ਅਯ੍ਯਤੇ ਅਨੇਨ. ਉਹ ਵ੍ਰਤ, ਜਿਸ ਤੋਂ ਚੰਦ੍ਰਲੋਕ ਦੀ ਪ੍ਰਾਪਤੀ ਹੋਵੇ. ਇੰਦੁਵ੍ਰਤ. ਇਸ ਵ੍ਰਤ ਦੀ ਵਿਧੀ "ਮਿਤਾਕ੍ਸ਼੍‍ਰਾ" ਅਨੁਸਾਰ ਇਉਂ ਹੈ- ਚਾਂਦਨੀ ਏਕਮ ਨੂੰ ਤਿੰਨ ਵੇਲੇ ਸਨਾਨ ਕਰਕੇ ਸੰਝ ਸਮੇਂ ਮੋਰ ਦੋ ਅੰਡੇ ਦੇ ਆਕਾਰ ਦਾ ਇੱਕ ਗ੍ਰਾਸ ਖਾਵੇ. ਦੂਜ ਨੂੰ ਦੋ ਗ੍ਰਾਸ. ਇਸ ਤਰਾਂ ਕ੍ਰਮ ਅਨੁਸਾਰ ਇੱਕ ਗ੍ਰਾਸ ਵਧਾਉਂਦਾ ਹੋਇਆ ਪੂਰਣਮਾਸ਼ੀ ਨੂੰ ਪੰਦ੍ਰਾਂ ਗ੍ਰਾਸ ਖਾਵੇ. ਫੇਰ ਅੰਧੇਰੇ ਪੱਖ ਦੀ ਏਕਮ ਨੂੰ ਚੌਦਾਂ, ਦੂਜ ਨੂੰ ਤੇਰਾਂ, ਐਸੇ ਹੀ ਯਥਾਕ੍ਰਮ ਘਟਾਉਂਦਾ ਹੋਇਆ ਅੰਧੇਰੀ ਚੌਦੇਂ ਨੂੰ ਇੱਕ ਗ੍ਰਾਸ ਖਾਵੇ ਅਤੇ ਅਮਾਵਸ ਦੇ ਦਿਨ ਕੁਝ ਨਾ ਖਾਵੇ. ਇਸ ਵ੍ਰਤ ਦੇ ਹੋਰ ਭੀ ਕਈ ਪ੍ਰਕਾਰ ਹਿੰਦੂਮਤ ਦੇ ਧਰਮਸ਼ਾਸਤਰਾਂ ਵਿੱਚ ਲਿਖੇ ਹਨ, ਪਰ ਸਭ ਦਾ ਮਤ ਇੱਕੋ ਹੈ ਕਿ ਚੰਦ੍ਰਮਾ ਦੇ ਵਧਣ ਘਟਣ ਨਾਲ ਗ੍ਰਾਸਾਂ ਦਾ ਵਧਾਉਣਾ ਘਟਾਉਣਾ. ਦੇਖੋ, ਚੰਦ੍ਰਾਇਣ। ੨. ਦੇਖੋ, ਪੁਨਹਾ ਅਤੇ ਅੜਿੱਲ ਦਾ ਰੂਪ ੪.