ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਾਜੀਵ (ਕਮਲ) ਵਰਗੀਆਂ ਅੱਖਾਂ ਵਾਲਾ. ਕਮਲਨੇਤ੍ਰ. ਦੇਖੋ, ਰਾਜਿਵਲੋਚਨ.


ਰਾਜਾ. "ਰਾਜ ਮਹਿ ਰਾਜੁ, ਜੋਗ ਮਹਿ ਜੋਗੀ." (ਸੁਖਮਨੀ) ੨. ਰਾਜ੍ਯ. "ਰਾਜੁ ਤੇਰਾ ਕਬਹੁ ਨ ਜਾਵੈ." (ਵਡ ਛੰਤ ਮਃ ੧) ੩. ਦੇਖੋ, ਰਾਜ.


ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ.


ਦੇਖੋ, ਸਿੱਕਾ, ਰਾਜਾਸ਼ਾਹੀ ਅਤੇ ਬਾਲੂਸ਼ਾਹੀ.


ਰਾਜਿਆਂ ਦਾ ਅਧਿਪਤਿ ਰਾਜਾ. ਰਾਜਿਆਂ ਦਾ ਇੰਦ੍ਰ. "ਨਮੋ ਰਾਜਰਾਜੇਸੁਰੰ." (ਜਾਪੁ)


ਮਹਾਰਾਜਾ ਮਹੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਜੇਠ ਵਦੀ ੪. ਸੰਮਤ ੧੯੨੯ (੨੫ ਮਈ ਸਨ ੧੮੭੨) ਨੂੰ ਹੋਇਆ. ੬. ਜਨਵਰੀ ਸਨ ੧੮੭੭ ਨੂੰ ਰਾਜਸਿੰਘਾਸਨ ਤੇ ਵਿਰਾਜੇ. ਸਨ ੧੮੯੦ ਵਿੱਚ ਰਾਜਪ੍ਰਬੰਧ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ ਨਵੰਬਰ ਸਨ ੧੯੦੦ ਵਿੱਚ ਆਪ ਦਾ ਅਕਾਲਚਲਾਣਾ ਹੋਇਆ ਦੇਖੋ, ਪਟਿਆਲਾ.


ਇਹ ਕੌਰ ਭੂਮੀਆਂਸਿੰਘ ਦੀ ਸੁਪੁਤ੍ਰੀ ਅਤੇ ਬਾਬਾ ਆਲਾਸਿੰਘ ਜੀ ਦੀ ਪੋਤੀ ਸੀ. ਇਸ ਦਾ ਵਿਆਹ ਫਗਵਾੜੇ ਦੇ ਚੌਧਰੀ ਤਿਲੋਕਚੰਦ ਨਾਲ ਹੋਇਆ ਸੀ. ਇਹ ਵਡੀ ਦਿਲੇਰ ਅਤੇ ਰਾਜਪ੍ਰਬੰਧ ਵਿੱਚ ਨਿਪੁਣ ਸੀ. ਇਸ ਨੇ ਕਈ ਵਾਰ ਮੌਕੇ ਮੌਕੇ ਤੇ ਪਹੁਚਕੇ ਪਟਿਆਲੇ ਨੂੰ ਵੈਰੀਆਂ ਤੋਂ ਬਚਾਇਆ. ਬੀਬੀ ਜੀ ਦਾ ਦੇਹਾਂਤ ਸਨ ੧੭੯੧ ਵਿੱਚ ਹੋਇਆ.