ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯਾਪਣਾ। ੨. ਅਸਰ ਹੋਣਾ। ੩. ਗੁਜ਼ਰਨਾ. ਬੀਤਣਾ. "ਕੇਤੜਿਆ ਜੁਗ ਵਾਪਰੇ." (ਸ. ਫਰੀਦ)


ਸੰ. ਵ੍ਯਾਪਾਰ. ਸੰਗ੍ਯਾ- ਵਣਜ. ਲੈਣਦੇਣ. "ਸਾਚਾ ਵਾਪਾਰਾ." (ਵਡ ਅਃ ਮਃ ੩)


ਸੰ. ਵ੍ਯਾਪਾਰੀ. ਵਪਾਰ (ਵਣਜ) ਕਰਨ ਵਾਲਾ. "ਧਨੁ ਵਾਪਾਰੀ ਨਾਨਕਾ ਭਾਈ, ਮੇਲਿ ਕਰੇ ਵਾਪਾਰੁ." (ਸੋਰ ਅਃ ਮਃ ੧)


ਦੇਖੋ, ਵਾਪੀ। ੨. ਕ੍ਰਿ. ਵਿ- ਬੀਜਕੇ.


ਫ਼ਾ. [واپِس] ਵਿ- ਹਟਿਆ ਹੋਇਆ. ਲੌਟਿਆ ਹੋਇਆ। ੨. ਕ੍ਰਿ. ਵਿ- ਪਿੱਛੇ.


ਸੰ. ਸੰਗ੍ਯਾ- ਪੌੜੀਦਾਰ ਖੂਹ. "ਭਈ ਵਾਪਿਕਾ ਪੂਰਨ ਅਬੈ." (ਗੁਪ੍ਰਸੂ) ੨. ਪੌੜੀਦਾਰ ਤਾਲ. ਪੱਕਾ ਤਲਾਉ.


ਸੰ. ਸੰਗ੍ਯਾ- ਬਾਉਲੀ. ਵਾਪਿ, ਵਾਪਿਕਾ ਅਤੇ ਵਾਪੀ ਤਿੰਨੇ ਸ਼ਬਦ ਇੱਕੋ ਅਰਥ ਰਖਦੇ ਹਨ। ੨. ਦੇਖੋ, ਅਨਾਦ ੫.