ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਾਣਿ। ੨. ਸੰ. ਹਾਨੇਃ ਹਾਨਿਃ ਨੁਕਸਾਨ ਤੋਂ ਭੀ ਨੁਕਸਾਨ.


ਦੇਖੋ, ਹਤ। ੨. ਸੰ. हात ਹਾਤ. ਤਿਆਗਿਆ ਹੋਇਆ। ੨. ਹਾਤਵ੍ਯ. ਤਿਆਗਣ ਯੋਗ੍ਯ. ਤਰਕ ਕਰਨੇ ਲਾਇਕ. "ਬਿਨ ਨਾਮ ਨਾਨਕ ਹਾਤ." (ਕਾਨ ਮਃ ੫) ੩. ਅ਼. [ہات] ਲਿਆ. ਦੇਹ.


ਵਿ- ਹਤ ਕਰਨ ਵਾਲਾ. ਨਾਸ਼ ਕਰਤਾ. "ਅਨਿਕ ਭਾਂਤ ਕੇ ਪਾਤਕ ਹਾਤਕ" (ਗੁਪ੍ਰਸੂ)


ਹਾਤਿਮਤਾਈ ਦਾ ਸੰਖੇਪ.


ਅ਼. [اِحاطہ] ਇਹ਼ਾਤ਼ਹ. ਘੇਰਾ. ਵਲਗਣ। ੨. ਦੇਸ਼ ਦਾ ਮੰਡਲ। ੩. ਦੇਖੋ, ਹਤ। ੪. ਪਹਾੜੀ ਮੁਸਲਮਾਨ ਜੋ ਪੰਜਾਬ ਵਿੱਚ ਭਾਰ ਢੋਂਦੇ ਅਤੇ ਲੱਕੜਾਂ ਪਾੜਦੇ ਹਨ, ਉਨ੍ਹਾਂ ਦੀ ਭੀ ਹਾਤਾ ਸੰਗ੍ਯਾ ਹੈ.


ਅ਼. [ہاتِف] ਹਾਤਿਫ਼. ਸੰਗ੍ਯਾ- ਆਕਾਸ਼ ਬਾਣੀ ਕਰਨ ਵਾਲਾ ਫ਼ਰਿਸ਼੍ਤਾ.


ਅ਼. [حاتم] ਹ਼ਾਤਿਮ. ਵਿ- ਫੈਸਲਾ ਕਰਨ ਵਾਲਾ.


ਤਾਈ ਵੰਸ਼ ਦਾ ਇੱਕ ਅਰਬੀ ਸਰਦਾਰ, ਜੋ ਨੀਤੀਨਿਪੁਣ, ਦਾਨੀ, ਅਤੇ ਵਡਾ ਧਰਮਾਤਮਾ ਸੀ. ਇਹ ਹਜਰਤ ਮੁਹ਼ੰਮਦ ਦੇ ਜਨਮ ਤੋਂ ਪਹਿਲਾਂ ਹੋਇਆ ਹੈ. ਇਸ ਦੀ ਸ਼ੁਭ ਸਿਖਯਾ ਭਰੀ ਪੁਸਤਕ ਦਾ ਉਲਥਾ ਫਾਰਸੀ ਉਰਦੂ ਅੰਗ੍ਰੇਜ਼ੀ ਆਦਿ ਅਨੇਕ ਜ਼ੁਬਾਨਾਂ ਵਿੱਚ ਦੇਖੀਦਾ ਹੈ.


ਨਾਸ਼ ਹੋਏ. ਦੋਖੇ, ਹਤ. "ਕੋਟਿ ਦੋਖ ਰੋਗਾ ਪ੍ਰਭੁ ਦ੍ਰਿਸਟਿ ਤੁਹਾਰੀ ਹਾਤੇ." (ਦੇਵ ਮਃ ੫) ੨. ਹਾਤਾ ਦਾ ਬਹੁ ਵਚਨ.


ਸੰ. हर्तृ ਹਿਰ੍‍ਤ੍ਰ. ਵਿ- ਚੁਰਾਉਣ ਵਾਲਾ। ੨. ਲੈਜਾਣਾ ਵਾਲਾ। ੩. ਦੇਖੋ, ਹੰਤਾ.


ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)