ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਆਛਾਦਨ.


ਢਕਿਆ. ਲਪੇਟਿਆ. ਦੇਖੋ, ਆਛਾਦਨ.


ਐਸੇ ਗੁਨਹ ਅਛਾਦਿਓ ਪ੍ਰਾਨੀ. (ਆਸਾ ਮਃ ੫)


ਸੰ. अछत्र- ਅਛੰਨ. ਵਿ- ਜੋ ਛਾਨਾ (ਗੁਪਤ) ਨਹੀਂ. ਪ੍ਰਗਟ. ਪ੍ਰਸਿੱਧ. ਦੇਖੋ, ਅਛਰ। ੨. ਦੇਖੋ, ਅਛਾਣ.


ਵਿ- ਛਾਪ ਤੋਂ ਬਿਨਾ. ਸੰਖ ਚਕ੍ਰ ਆਦਿ ਦਾ ਛਾਪਾ, ਜਿਸ ਦੇ ਸ਼ਰੀਰ ਤੇ ਨਹੀਂ। ੨. ਚਿੰਨ੍ਹ ਤੋਂ ਬਿਨਾ.


ਅਕ੍ਸ਼੍ਯ. ਵਿ- ਨਾਸ਼ ਰਹਿਤ. "ਅਛੇਦ ਅਛਿਅੰ." (ਅਕਾਲ)


ਵਿ- ਜੋ ਛਿੱਜ (ਕ੍ਸ਼ੀਣ) ਨਹੀਂ ਹੰਦਾ. ਅਖੰਡ. ਟੁੱਟਣ ਭੱਜਣ ਬਿਨਾ. "ਅਛਿੱਜ ਰੂਪ ਅਨਭੈ." (ਗ੍ਯਾਨ)


ਦੇਖੋ, ਅਛਤ ੨. "ਸਗਲ ਧਰਮ ਅਛਿਤਾ." (ਗੌਂਡ ਨਾਮਦੇਵ) ਸਾਰੇ ਮਜਹਬੀ ਕਰਮਾਂ ਦੇ ਕਰਦਿਆਂ. ੨. ਸੰ. ਅਕ੍ਸ਼ਿਤ. ਵਿ- ਕ੍ਸ਼ੀਣਤਾ ਰਹਿਤ. ਅਖੰਡ. ਇੱਕਰਸ. "ਅੱਛੂ ਅਛਿਤ." (ਗ੍ਯਾਨ)


ਦੇਖੋ, ਅਛਤ ੨. "ਸਗਲ ਧਰਮ ਅਛਿਤਾ." (ਗੌਂਡ ਨਾਮਦੇਵ) ਸਾਰੇ ਧਰਮ ਕਰਮਾਂ ਦੇ ਹੁੰਦੇ ਹੋਏ.