ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਦੇਖੋ, ਹਥ ਚੜਨਾ. "ਹਾਥ ਚਰਿਓ ਹਰਿ ਥੋਕਾ." (ਗੂਜ ਮਃ ੫)


ਕ੍ਰਿ- ਕਿਸੇ ਦੇ ਕੰਮ ਵਿੱਚ ਦਖ਼ਲ ਦੇਣਾ। ੨. ਜ਼ਬਰਦਸ੍ਤੀ ਕਰਨੀ। ੩. ਵਿਭਚਾਰ ਲਈ ਇਸਤ੍ਰੀ ਨੂੰ ਫੜਨਾ. "ਤੈਂ ਮੁਹਿ ਡਾਰਾ ਹਾਥ ਬਤੈਹੋਂ." (ਚਰਿਤ੍ਰ ੨੬੬)


ਕ੍ਰਿ- ਸਹਾਰਾ ਦੇਣਾ. ਹੱਥ ਦਾ ਸਹਾਰਾ ਦੇਕੇ ਬਚਾਉਣਾ. "ਹਾਥ ਦੇਇ ਰਾਖੇ ਪਰਮੇਸਰਿ." (ਗੂਜ ਮਃ ੫)


ਕ੍ਰਿ- ਹੱਥ ਫੈਲਾਉਣਾ। ੨. ਮੰਗਣਾ। ੩. ਜਬਰ ਜੁਲਮ ਲਈ ਹੱਥ ਵਧਾਉਣਾ. "ਹਾਥ ਪਸਾਰਿ ਸਕੈ ਕੋ ਜਨ ਕੋ?" (ਬਿਲਾ ਕਬੀਰ)


ਕ੍ਰਿ- ਹੱਥ ਮੱਥੇ ਤੇ ਮਾਰਨੇ. ਹੱਥਾਂ ਨਾਲ ਛਾਤੀ ਪਿੱਟਣੀ. "ਹਾਥ ਪਛੋਰਹਿ ਸਿਰ ਧਰਨਿ ਲਗਾਹਿ." (ਭੈਰ ਮਃ ੫) "ਹਾਤ ਪਛੋੜੈ ਸਿਰੁ ਧੁਣੈ." (ਤਿਲੰ ਮਃ ੧)


ਕ੍ਰਿ- ਹੱਥਾਂ ਦਾ ਜੋਰ ਦਿਖਾਉਣਾ। ੨. ਕਿਸੇ ਦਾ ਧਨ ਪਦਾਰਥ ਖੋਹਣਾ। ੩. ਹੱਥਾਂ ਨਾਲ ਤਾੜਨਾ, ਦੰਡ ਦੇਣਾ."ਮੁੰਡ ਕੋ ਮੁੰਡ ਉਤਾਰ ਦਿਯੋ, ਅਬ ਚੰਡ ਕੋ ਹਾਥ ਲਗਾਵਤ ਚੰਡੀ." (ਚੰਡੀ ੩)


ਸੰਗ੍ਯਾ- ਥਾਹ. ਥੱਲਾ. ਤਲ. "ਸਾਗਰ ਗੁਣੀ ਅਥਾਹ, ਕਿਨ ਹਾਥਾਲਾ ਦੇਖੀਐ " (ਵਾਰ ਮਾਰੂ ੧. ਮਃ ੧) ੨. ਹਸ੍ਤ- ਤਲ. ਕਰਤਲ.