ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ज्ञात ਵਿ- ਜ੍ਞਾਤਿ. ਵਿ- ਜਾਣਿਆ ਹੋਇਆ. ਮਾਲੂਮ.; ਸੰ. ज्ञात ਵਿ- ਜਾਣਿਆ ਹੋਇਆ. ਮਾਲੂਮ.


ਕਾਵ੍ਯ ਅਨੁਸਾਰ ਉਹ ਨਾਇਕਾ, ਜਿਸ ਨੂੰ ਆਪਣੇ ਯੋਵਨ ਆਏ ਦਾ ਗ੍ਯਾਨ ਹੋਵੇ.


ਵਿ- ਜਾਣਨ ਯੋਗ੍ਯ.


ਸੰ. ज्ञाता ਜ੍ਞਾਤਿ. ਜਾਣਨ ਵਾਲਾ. ਗ੍ਯਾਨੀ। ੨. ਗਾਤ੍ਰ ਨੂੰ ਸ਼ਰੀਰ ਨੂੰ. "ਕਿਆ ਜਲਿ ਬੋਰਿਓ ਗਿਆਤਾ?" (ਗਉ ਕਬੀਰ) ਜਲ ਵਿੱਚ ਗਾਤ ਡੋਬਣ ਤੋਂ ਕੀ ਹੈ?; ਸੰ. ज्ञातृ ਗ੍ਯਾਤ੍ਰਿ. ਵਿ- ਜਾਣਨ ਵਾਲਾ.


ਸੰ. ज्ञाति- ਜ੍ਞਾਤਿ ਸੰਗ੍ਯਾ- ਉਹ ਸੰਬੰਧੀ, ਜੋ ਆਪਣੇ ਗੋਤ ਦਾ ਹੈ. ਬਾਪ ਦਾਦੇ ਦੀ ਕੁਲ ਦਾ ਸੰਬੰਧੀ.; ਸੰ. जाति् ਸੰਗ੍ਯਾ- ਬਾਪ ਦਾਦੇ ਦੀ ਕੁਲ ਵਿੱਚ ਹੋਣ ਵਾਲਾ. ਬਿਰਾਦਰੀ ਦਾ ਪੁਰਖ. "ਪਿਤਾ ਪਿਤਾਨੁਜ ਔਰ ਜਿ ਗ੍ਯਾਤੀ." (ਨਾਪ੍ਰ) "ਏਕ ਗ੍ਯਾਤਿ ਕੋ ਰਹਾ ਨ ਕੋਈ." (ਕਲਕੀ) ੨. ज्ञातृ ਗ੍ਯਾਤ੍ਰਿ. ਵਿ- ਜਾਣਨ ਵਾਲਾ. ਗ੍ਯਾਤਾ.


ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ.; ਦੇਖੋ, ਗਿਆਨ.


ਸੰਗ੍ਯਾ- ਗ੍ਯਾਨਾਂਜਨ. ਗ੍ਯਾਨ- ਰੂਪ ਸੁਰਮਾ. "ਗਿਆਨਅੰਜਨੁ ਗੁਰਿ ਦੀਆ, ਅਗਿਆਨ ਅੰਧੇਰੁ ਬਿਨਾਸ." (ਸੁਖਮਨੀ)