ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਿਤਾ. ਚਿਖਾ. "ਸਤੀ ਪੁਕਾਰੈ ਚਿਹ ਚੜੀ." (ਸ. ਕਬੀਰ) ੨. ਜਿਦ. ਹਠ। ੩. ਫ਼ਾ. [چِہ] ਕ੍ਯਾ- ਕੀ.


ਦੇਖੋ, ਚੀਕਾ.


ਸੰ. ਚਿੰਨ੍ਹ. ਸੰਗ੍ਯਾ- ਝੰਡਾ. ਧੁਜਾ। ੨. ਦਾਗ਼. ਲਾਂਛਨ। ੩. ਲੱਛਣ. ਅਲਾਮਤ "ਸੋਹਾਗਣਿ ਕਾ ਕਿਆ ਚਿਹਨੁ ਹੈ?" (ਵਾਰ ਸੂਹੀ ਮਃ ੩) ੪. ਨਿਸ਼ਾਨ. ਚਿੰਨ੍ਹ "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) "ਤੂੰ ਵਰਨਾ ਚਿਹਨਾ ਬਾਹਰਾ." (ਸ੍ਰੀ ਮਃ ੫. ਪੈਪਾਇ).


ਮੁਖ. ਦੇਖੋ, ਚਿਹਰਾ. "ਵੋ ਗੁਲਚਿਹਰ ਕਹਾਂ ਹੈ?" (ਰਾਮਾਵ) ਗੁਲਾਬ ਦੇ ਫੁੱਲ ਜੇਹੇ ਮੁਖ ਵਾਲਾ ਕਿੱਥੇ ਹੈ?


ਫ਼ਾ. [چِہرہ] ਸੰਗ੍ਯਾ- ਮੁਖ (Face). ੨. ਛਬਿ ਸ਼ੋਭਾ। ੩. ਸ਼ਰੀਰ ਦੇ ਚਿੰਨ੍ਹ ਚਕ੍ਰ ਦਾ ਹੁਲੀਆ. ਦੇਖੋ, ਚਿਹਰਾ ਲਿਖਣਾ.