ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਛੁਹਣ ਤੋਂ ਬਿਨਾ. ਅਛੂਤ। ੨. ਜਿਸ ਨੂੰ ਕੋਈ ਫੜ ਨਾ ਸਕੇ. "ਗਏ ਵੀਰ ਅਛੁੱਥੰ." (ਰਾਮਾਵ)


ਸੰ. ਅਕ੍ਸ਼ੁਪ. ਵਿ- ਨੰਗਾ. ਬਿਨਾ ਅਛਾਦਨ. "ਰੰਗ ਸੁਰੰਗ ਕੁਰੰਗ ਅਛੁਪਾ." (ਭਾਗੁ) ੨. ਨਾ ਛੁਹਣ ਯੋਗ੍ਯ. ਜਿਸ ਨੂੰ ਸਪਰਸ਼ ਨਾ ਕਰੀਏ. ਦੇਖੋ, ਛੁਪ.


ਵਿ- ਸਪਰਸ਼ ਰਹਿਤ. ਜੋ ਛੁਹਿਆ ਨਹੀਂ ਜਾ ਸਕਦਾ. "ਅਛੂ ਤੁਹੀ." (ਅਕਾਲ)


ਦੇਖੋ, ਖੂਹਣਿ


ਵਿ- ਸਪਰਸ਼ ਰਹਿਤ. "ਅਛੂਤ." (ਜਾਪੁ)#੨. ਨੀਚ, ਜਿਸ ਨੂੰ ਛੁਹਣਾ ਪਾਪ ਸਮਝਿਆ ਜਾਂਦਾ ਹੈ. ਨਾ ਛੁਹਣ ਯੋਗ੍ਯ.