ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤ੍ਰਿਸਕਾਰ ਬੋਧਕ ਸ਼ਬਦ. ਦੂਰ ਹੋ! ਹਟ! ੨. ਦੇਖੋ, ਜਾ ੧੦.। ੩. ਫ਼ਾ. [جاہ] ਸੰਗ੍ਯਾ- ਪਦਵੀ. ਅਧਿਕਾਰ. ਰੁਤਬਾ.


ਪਦਵੀ ਜਾਂਦੀ. ਦੇਖੋ, ਜਾਹ ੩. "ਪਛੋਤਾਣ ਕਰਨ ਜਾਹ ਜਾਂਦੀ." (ਭਾਗੁ) ਇਹ ਸ਼ਬਦ ਪੱਛਮੀ ਪੰਜਾਬ ਵਿੱਚ ਅਫਸੋਸ ਅਤੇ ਪਛਤਾਵੇ ਸਮੇਂ ਹੱਥ ਮਲਕੇ ਬੋਲਿਆ ਜਾਂਦਾ ਹੈ.


ਅ਼. [زاہدِ] ਜ਼ਾਹਿਦ. ਸੰਗ੍ਯਾ- ਦੁਨੀਆਂ ਵੱਲੋਂ ਮੋੜਕੇ ਪਰਮੇਸ਼੍ਵਰ ਵੱਲ ਫਿਰਨ ਵਾਲਾ। ੨. ਅ਼. [جاہدِ] ਜਾਹਿਦ. ਕਾਫ਼ਰਾਂ ਨਾਲ ਧਰਮਯੁੱਧ ਕਰਨ ਵਾਲਾ. ਮੁਜਾਹਿਦ. ਜਹਾਦ ਕਰਨ ਵਾਲਾ। ੩. ਖੋਜ ਕਰਨ ਵਾਲਾ.


ਜਿਲਾ, ਤਸੀਲ ਲਹੌਰ, ਥਾਣਾ ਬਰਕੀ ਵਿੱਚ ਇਹ ਵਡਾ ਪਿੰਡ ਹੈ. ਇਸ ਤੋਂ ਬਾਹਰਵਾਰ ਪੂਰਵ ਵੱਲ ਦੋ ਫਰਲਾਂਗ ਦੇ ਕ਼ਰੀਬ ਸਤਿਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਤਿੰਨ ਵਾਰ ਚਰਣ ਪਾਏ, ਕਿਉਂਕਿ ਇਸ ਪਿੰਡ ਤੋਂ ਨੇੜੇ "ਚਾਹਲ" ਗ੍ਰਾਮ ਵਿੱਚ ਗੁਰੂ ਜੀ ਦੇ ਨਾਨਕੇ ਸਨ. ਜਿੱਥੇ ਗੁਰੂ ਸਾਹਿਬ ਵਿਰਾਜੇ ਹਨ ਉਸ ਦਾ ਨਾਮ "ਰੋੜੀ ਸਾਹਿਬ" ਹੈ, ਜੋ ਪਿੰਡ ਤੋਂ ਨੈਰਤ ਕੋਣ ਇੱਕ ਮੀਲ ਦੇ ਕ਼ਰੀਬ ਹੈ. ਇਸ ਪਾਸ ਇੱਕ ਛੱਪੜ ਸੀ, ਜੋ ਹੁਣ ਸੁੰਦਰ ਤਾਲਾਬ ਦੀ ਸ਼ਕਲ ਦਾ ਬਣਾਇਆ ਗਿਆ ਹੈ. ਗੁਰੂ ਨਾਨਕ ਦੇਵ ਦਾ ਪ੍ਰੇਮੀ ਸਿੱਖ ਨਰੀਆ ਇਸ ਗ੍ਰਾਮ ਵਿੱਚ ਰਹਿੰਦਾ ਸੀ, ਜਿਸ ਦੀ ਕ੍ਰਿਪਾ ਨਾਲ ਕਈ ਭਾਬੜੇ ਸੁਮਾਰਗ ਪਏ.#ਇਸ ਦਰਬਾਰ ਦੀ ਸੇਵਾ ਭਾਈ ਬਧਾਵਾ ਸਿੰਘ ਨੇ ਆਰੰਭੀ ਸੀ, ਜੋ ਹੁਣ ਬਹੁਤ ਸੁੰਦਰ ਬਣਾਇਆ ਗਿਆ ਹੈ. ਨਗਰਵਾਸੀ ਬਹੁਤ ਪ੍ਰੇਮੀ ਹਨ. ਵੈਸਾਖੀ ਅਤੇ ੨੦. ਜੇਠ ਨੂੰ ਮੇਲੇ ਹੁੰਦੇ ਹਨ. ਗੁਰਦ੍ਵਾਰੇ ਨਾਲ ੧੦੦ ਵਿੱਘੇ ਜ਼ਮੀਨ ਹੈ. ਰੇਲਵੇ ਸਟੇਸ਼ਨ ਅਟਾਰੀ, ਕਾਨਾ ਕਾਛਾ ਅਤੇ ਵਲਟੋਹਾ ਤੋਂ ੧੨- ੧੩ ਮੀਲ ਦੂਰ ਹੈ.


ਅ਼. [ظاہر] ਜਾਹਿਰ. ਵਿ- ਪ੍ਰਗਟ. ਪ੍ਰਤੱਖ.