ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਿਆਨਇੰਦ੍ਰੀ ਅਤੇ ਇੰਦ੍ਰਿ੍ਯ.


ਦੇਖੋ, ਇੰਦ੍ਰਿਯ. "ਗੁਰ ਗਿਆਨਇੰਦ੍ਰੀ ਦ੍ਰਿੜਤਾ." (ਗੌਂਡ ਨਾਮਦੇਵ)


ਵਿ- ਗ੍ਯਾਨ ਰਹਿਤ. ਅਗ੍ਯਾਨੀ. "ਗਿਆਨਹੀਣੰ ਅਗਿਆਨਿ ਪੂਜਾ." (ਸਵਾ ਮਃ ੧)


ਦੇਖੋ, ਗ੍ਯਾਨਵਾਪੀ.


ਸੰਗ੍ਯਾ- ਗ੍ਯਾਨ ਅਵਸਥਾ. ਆਤਮਬੋਧ ਦੀ ਮੰਜ਼ਿਲ. ਗ੍ਯਾਨਭੂਮਿਕਾ. "ਗਿਆਨਖੰਡ ਮਹਿ ਗਿਆਨੁ ਪਰਚੰਡੁ." (ਜਪੁ) ੨. ਗ੍ਯਾਨਕਾਂਡ.


ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ, ਪਾਰਬ੍ਰਹਮ.


ਸੰ. ज्ञानचक्षस् ਵਿ- ਗ੍ਯਾਨਰੂਪ ਨੇਤ੍ਰਾਂ ਵਾਲਾ. ਵਿਦ੍ਵਾਨ. ਆਤਮਗ੍ਯਾਨੀ। ੨. ਅੰਨ੍ਹੇ (ਅੰਧ) ਨੂੰ ਭੀ ਗ੍ਯਾਨਚਕ੍ਸ਼ੁ ਆਖਦੇ ਹਨ.