ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਕਿਸੇ ਦੇ ਸ਼ਰੀਰ ਦੇ ਚਿੰਨ੍ਹ ਚਕ੍ਰ ਨੌਕਰ ਰੱਖਣ ਵੇਲੇ ਲਿਖਣੇ.


ਦੇਖੋ, ਚੇਹਰੇਸ਼ਾਹੀ.


ਫ਼ਾ. [چِہل] ਸੰਗ੍ਯਾ- ਚਾਲੀ. ਚਤ੍ਵਾਰਿੰਸ਼ਤ- ੪੦.


ਫ਼ਾ. [چِہلقدمی] ਸੰਗ੍ਯਾ- ਕ਼ਬਰ ਤੋਂ ਚਾਲੀ ਕ਼ਦਮ ਪਿੱਛੇ ਹਟਕੇ ਅਤੇ ਫੇਰ ਚਾਲੀ ਕ਼ਦਮ ਅੱਗੇ ਵਧਕੇ ਮੁਰਦੇ ਦੇ ਹ਼ੱਕ਼ ਵਿੱਚ ਦੁਆ ਮੰਗਣੀ. ਦੇਖੋ, ਮਿਸ਼ਕਾਤ। ੨. ਭਾਵ- ਟਹਿਲਣਾ.


ਫ਼ਾ. [چِہل تناں] ਉਹ ਚਾਲੀ ਆਦਮੀ ਜਿਨ੍ਹਾਂ ਦੀ ਗਿਣਤੀ ਅਬਦਾਲਾਂ ਵਿੱਚ ਹੈ. ਦੇਖੋ, ਅਬਦਾਲ.


ਚਾਲੀ ਮਨੁੱਖ. ਚਾਲੀ ਯੋਧਾ। ੨. ਖ਼ਾਸ ਕਰਕੇ ਚਮਕੌਰ ਦੇ ਚਾਲੀ ਧਰਮਵੀਰ.


ਚਾਲੀ ਦਿਨਾਂ ਦਾ ਖੇਡ। ੨. ਚੋਹਲਬਾਜੀ. ਦਿਲਲਗੀ. ਦੇਖੋ, ਚੋਹਲ. "ਖਲਕ ਚਿਹਲਬਾਜੀ ਨ ਕੀਨਾ ਸਨੇਹ." (ਗੁਪ੍ਰਸੂ)


ਵਿ- ਚਾਲੀ ਦਿਨ ਦਾ ਵ੍ਰਤ ਕਰਨ ਵਾਲਾ. ਦੇਖੋ, ਸ਼ੇਖ਼ਚਿਹਲੀ.


ਫ਼ਾ. [چِہا] ਕੀ. ਕ੍ਯਾ.


ਤੁ. [چِق] ਚਿਕ਼. ਸੰਗ੍ਯਾ- ਬਾਂਸ ਦੀਆਂ ਪਤਲੀਆਂ ਛਟੀਆਂ ਦਾ ਝਰੋਖੇਦਾਰ ਪੜਦਾ, ਜੋ ਦਰਵਾਜ਼ੇ ਅੱਗੇ ਲਟਕਾਈਦਾ ਹੈ. "ਚਿਕਨ ਝਰੋਖੇ ਲਗੇ ਘਨੇਰੇ." (ਗੁਪ੍ਰਸੂ) ੨. ਅੰ. Cheque. ਹੁੰਡੀ. ਟੋਂਬੂ.