ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਲੇਕਿਨ। ੨. ਪਸ਼ਚਾਤ. ਪੀਛੇ. ਪਰੰ। ੩. ਸੰ. ਵਿ- ਦੂਸਰਾ. ਅਨ੍ਯ। ੪. ਪਰਾਇਆ. ਦੂਸਰੇ ਦਾ. "ਪਰਧਨ ਪਰਤਨ ਪਰਤੀ ਨਿੰਦਾ." (ਆਸਾ ਮਃ ੫) ੫. ਭਿੰਨ. ਜੁਦਾ. ਵੱਖ। ੬. ਜੋ ਪਰੇ ਹੋਵੇ. ਦੂਰ। ੭. ਸ਼੍ਰੇਸ੍ਟ. ਉੱਤਮ। ੮. ਪ੍ਰਵ੍ਰਿੱਤ. ਕਾਰਜ ਪਰਾਇਣ। ੯. ਵੈਰੀ. ਦੁਸ਼ਮਨ। ੧੦. ਸ਼ਿਵ। ੧੧. ਮੋਕ੍ਸ਼੍‍. ਮੁਕਤਿ। ੧੨. ਸੰ. ਪਰੁਤ. ਕ੍ਰਿ. ਵਿ- ਪਿਛਲੇ ਵਰ੍ਹੇ. ਪਿਛਲੇਰੇ ਸਾਲ। ੧੩. ਪ੍ਰਤ੍ਯ- ਉੱਪਰ. ਉੱਤੇ. "ਊਪਰਿ ਗਗਨੁ, ਗਗਨੁ ਪਰ ਗੋਰਖੁ." (ਮਾਰੂ ਮਃ ੧) "ਸਤਿਗੁਰੁ ਪਰ ਕੇ ਵਸਤ੍ਰ ਪਥਾਰਹਿਂ." (ਨਾਪ੍ਰ) ਗੁਰੂ ਸਾਹਿਬ ਦੇ ਉੱਪਰ ਦੇ ਵਸਤ੍ਰ ਧੋਂਦੇ ਹਨ। ੧੪. ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. "ਗੁਰਚਰਨਨ ਪਰ ਮਾਂਗੋ ਖਿਮਾ." (ਗੁਪ੍ਰਸੂ) ੧੫. ਕ੍ਰਿ. ਵਿ- ਪੈਕੇ. ਪੜਕੇ. "ਨਮੋ ਕੀਨ ਪਰ ਦੰਡ ਸਮਾਨੇ." (ਨਾਪ੍ਰ) ੧੬. ਫ਼ਾ. [پر] ਸੰਗ੍ਯਾ- ਪੰਖ. ਪਕ੍ਸ਼੍‍. " ਨਾ ਪਰ ਪੰਖੀ ਤਾਹਿ." (ਵਾਰ ਬਿਹਾ ਮਃ ੩)


ਪੜੋ. ਲਓ। ੨. ਪਰਿਓ ਪਇਆ "ਕਹੁ ਰਵਿਦਾਸ ਪਰਉ ਤੇਰੀ ਸਾਭਾ." (ਗਉ) ੩. ਪੜ੍ਹੋ. ਪਠਨ ਕਰੋ। ੪. ਪੜ੍ਹਉਂ. ਪੜ੍ਹਦਾ ਹਾਂ. "ਬਿਦਿਆ ਨ ਪਰਉ ਬਾਦੁ ਨਹੀ ਜਾਨਉ." (ਬਿਲਾ ਕਬੀਰ) ੫. ਪਰਸੋਂ. ਗੁਜ਼ਰੇ ਦਿਨ ਤੋਂ ਪਹਿਲੇ ਦਿਨ। ੬. ਆਉਣ ਵਾਲੇ ਦਿਨ ਤੋਂ ਅਗਲੇ ਦਿਨ. ਦੇਖੋ, ਪਰੋ ੨.


ਸੰਗ੍ਯਾ- ਪਰੋਪਕਾਰ. ਦੂਸਰੇ ਦੇ ਭਲੇ ਦਾ ਕੰਮ. ਦੂਜੇ ਲਈ ਉਪਕਾਰ ਦੀ ਕ੍ਰਿਯਾ. "ਪਰਉਪਕਾਰ ਪੁੰਨ ਬਹੁ ਕੀਆ." (ਗਉ ਮਃ ੪) "ਮਿਥਿਆ ਤਨ, ਨਹੀ ਪਰਉਪਕਾਰਾ." (ਸੁਖਮਨੀ)


परापकारिन्- ਪਰੋਪਕਾਰੀ. ਦੂਸਰੇ ਦਾ ਹਿਤ ਕਰਨ ਵਾਲਾ. "ਜਨ ਪਰਉਪਕਾਰੀ ਆਏ." (ਸੂਹੀ ਮਃ ੫)


ਦੇਖੋ, ਪਰਾਤਮਾ। ੨. ਦੂਜੇ ਦਾ ਮਨ.


ਪੜਈ. ਪੈਂਦਾ ਹੈ.


ਵਿ- ਪੜੈਯਾ. ਪੈਣ ਵਾਲਾ। ੨. ਦੇਖੋ, ਪਰੈ ਪਰਈਆ। ੩. ਪਰਾਏ ਦੀ. ਦੂਸਰੇ ਦੀ. "ਜਾਣੈ ਕੋ ਪੀਰ ਪਰਈਆ?" (ਬਿਲਾ ਅਃ ਮਃ ੪)


ਸੰ. ਸ੍‍ਪਰ੍‍ਸ਼. ਸੰਗ੍ਯਾ- ਛੁਹਣ ਦੀ ਕ੍ਰਿਯਾ. "ਪੁਹਪ ਸੁਗੰਧਾ ਪਰਸ ਮਾਨੁਖ੍ਯ ਦੇਹੰ ਮਲੀਰ੍‍ਣ." (ਗਾਥਾ) ੨. ਸੰ. ਪਰਸ਼ ਸ੍‍ਪਰ੍‍ਸ਼ਮਣਿ. ਪਾਰਸ. "ਪਰਮ ਪਰਸ ਗੁਰੁ ਭੇਟੀਐ." (ਗਉ ਰਵਿਦਾਸ) ੩. ਪਾਰ੍‍ਸ਼੍ਵ. ਪਾਸਾ. "ਬਾਮ ਪਰਸ ਤੇ ਝੂਠ ਬਨਾਵਾ." (ਪਾਰਸਾਵ) ਖੱਬੇ ਪਾਸਿਓਂ ਝੂਠ ਰਚਿਆ। ੪. ਦੇਖੋ, ਪਰਸੁ.


ਸੰ. ਸ੍‍ਪਰ੍‍ਸ਼. ਸੰਗ੍ਯਾ- ਛੁਹਣ ਦੀ ਕ੍ਰਿਯਾ. "ਪੁਹਪ ਸੁਗੰਧਾ ਪਰਸ ਮਾਨੁਖ੍ਯ ਦੇਹੰ ਮਲੀਰ੍‍ਣ." (ਗਾਥਾ) ੨. ਸੰ. ਪਰਸ਼ ਸ੍‍ਪਰ੍‍ਸ਼ਮਣਿ. ਪਾਰਸ. "ਪਰਮ ਪਰਸ ਗੁਰੁ ਭੇਟੀਐ." (ਗਉ ਰਵਿਦਾਸ) ੩. ਪਾਰ੍‍ਸ਼੍ਵ. ਪਾਸਾ. "ਬਾਮ ਪਰਸ ਤੇ ਝੂਠ ਬਨਾਵਾ." (ਪਾਰਸਾਵ) ਖੱਬੇ ਪਾਸਿਓਂ ਝੂਠ ਰਚਿਆ। ੪. ਦੇਖੋ, ਪਰਸੁ.


ਪ੍ਰ- ਸ਼ਸ੍ਤ. ਵਿ- ਵਡਿਆਇਆ ਹੋਇਆ. ਜਿਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ੨. ਉੱਤਮ. ਸ਼੍ਹ੍ਹੇਸ੍ਠ.