ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਾਇਰ. ਦੇਖੋ, ਲੇਂਡੀ. "ਜੋ ਲਿੰਡਿਯਾ ਤਿਹ ਕੋ ਧਨ ਲ੍ਯਾਵੈ." (ਚਰਿਤ੍ਰ ੬੫)


ਕ੍ਰਿ- ਲੇਪਣ ਕਰਨਾ. ਪੋਚਾ ਦੇਣਾ. "ਸਰਬ ਸਦਨ ਕੋ ਲਿੰਬ ਬਹੋਰੀ." (ਨਾਪ੍ਰ)


ਲਈ. ਲੀਤੀ. "ਦਾਨਵ ਰੋਸ ਗਦਾ ਕਰ ਲੀ." (ਸਲੋਹ) ਗਦਾ ਹੱਥ ਫੜੀ। ੨. ਸੰ. ली. ਧਾ- ਜੁੜਨਾ, ਪ੍ਰਾਪਤ ਹੋਣਾ, ਪਤਲਾ ਕਰਨਾ, ਪਘਰਨਾ। ੩. ਚੀਨੀਆਂ ਦੀ ਇੱਕ ਮਿਣਤੀ (II) ਜੋ ਅੰਗ੍ਰੇਜ਼ੀ ਮੀਲ (mile) ਦਾ ਛੇਵਾਂ ਹਿੱਸਾ ਹੈ. ਦੇਖੋ, ਯੋਜਨ.


ਦੇਖੋ, ਲਿਵ. "ਨਾਮਿ ਲਾਗੀ ਲੀਉ." (ਮਾਰੂ ਮਃ ੫)


ਲੀਤਾ. ਲਾਇਆ. ਲੀਓ ਭੇਖ ਬੈਰਾਗ." (ਸ. ਮਃ ੯) ੨. ਲਯ ਹੋਇਆ.


ਲੀਆ. ਲੀਤਾ. "ਮਨੁ ਲੀਅੜਾ ਦੀਤਾ." (ਸੂਹੀ ਛੰਤ ਮਃ ੧) ਮਨੁ ਲਇਆ ਅਤੇ ਮਨੁ ਦਿੱਤਾ। ੨. ਲਇਆ ਹੋਇਆ। ੩. ਦੇਖੋ, ਲੀੜਾ.