ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਛੇਦ੍ਯ. ਅਭੇਦ੍ਯ. ਜੋ ਵਿੰਨ੍ਹਿਆਂ ਨਾ ਜਾ ਸਕੇ। ੨. ਜੋ ਕੱਟਿਆ ਨਹੀਂ ਜਾ ਸਕਦਾ.


ਵਿ- ਛੇਦ (ਸੁਰਾਖ਼) ਬਿਨਾ. ਅਛਿਦ੍ਰ। ੨. ਅਛੇਦ੍ਯ. ਅਖੰਡ. "ਪਦਅਰਬਿੰਦਨ ਪ੍ਰੇਮ ਅਛੇਹੂ." (ਗੁਪ੍ਰਸੂ) ੩. ਅਨੰਤ. ਬਹੁਤ. "ਭਯੋ ਸਨੇਹ ਅਛੇਹ ਦੁਹਨ ਮਨ." (ਗੁਪ੍ਰਸੂ)


ਅਕ੍ਸ਼ਿ- ਏਕ. ਇੱਕ ਅੱਖ. "ਅਛੇਕ ਕੂਪੰ." (ਪਾਰਸਾਵ) ਇੱਕ ਅੱਖ ਖੂਹ ਤੁੱਲ ਹੈ.


ਸੰ. ਅਛੇਦ੍ਯ. ਵਿ- ਅਖੰਡ. ਜਿਸ ਦਾ ਛੇਦਨ ਨਾ ਹੋ ਸਕੇ. "ਅਛੇਦ ਹੈ." (ਜਾਪੁ)


ਦੇਖੋ, ਆਕ੍ਸ਼ੇਪ.


ਵਿ- ਆਕ੍ਸ਼ੇਪ (ਨਿੰਦਾ) ਕਰਨ ਵਾਲਾ। ੨. ਫੈਂਕਣ ਵਾਲਾ। ੩. ਕਿਸੇ ਗ੍ਰੰਥ ਵਿੱਚ ਵਾਧੂ ਮਜਮੂਨ ਪਾਉਣ ਵਾਲਾ.


ਸੰਗ੍ਯਾ- ਕ੍ਸ਼ੇਮ (ਮੰਗਲ- ਕਲ੍ਯਾਣ) ਦਾ ਅਭਾਵ। ੨. ਅਸ਼ਾਂਤਿ.


ਬਿਨਾ ਛਿਦ੍ਰ। ੨. ਅਛੇਦ੍ਯ. "ਅਛੇਵ ਹਰੀ." (ਅਕਾਲ)


ਵਿ- ਅਕ੍ਸ਼੍ਯ. ਅਵਿਨਾਸ਼ੀ.