ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਖੁੱਸਿਆ ਹੋਇਆ। ੨. ਪੁੱਟਿਆ. ਨਿਰਮੂਲ ਕੀਤਾ. ਦੇਖੋ, ਸਿਰਖੁਥਾ.


ਵਿ- ਖੁੱਸੀ ਹੋਈ. ਉਲਝੀ ਹੋਈ। ੨. ਸੰਗ੍ਯਾ- ਰੁਪੱਯਾਂ ਦੀ ਥੈਲੀ. ਬਾਸਨੀ। ੩. ਥਾਨਾਂ ਦੀ ਢੇਰੀ. ਵਸਤ੍ਰਾਂ ਦਾ ਅੰਬਾਰ. "ਜੇ ਖੁੱਥੀ ਬਿੰਡਾ ਬਹੈ, ਕਿਉਂ ਹੋਇ ਬਜਾਜ." (ਭਾਗੁ)


ਆਪਣੇ ਆਪ (ਸ੍ਵਯੰ) ਜੋ ਮਾਲਿਕ ਹੈ. ਇਸ ਨੂੰ ਕਿਸੇ ਤੋਂ ਸ੍ਵਾਮਿਪਨ ਪ੍ਰਾਪਤ ਨਹੀਂ ਹੋਇਆ. "ਖੁਦਖਸਮ ਬਡਾ ਅਤੋਲ." (ਤਿਲੰ ਮਃ ੫)


ਫ਼ਾ. [خودغرض] ਖ਼ੁਦਗ਼ਰਜ. ਵਿ- ਆਪਣਾ ਮਤ਼ਲਬ ਸਿੱਧ ਕਰਨ ਵਾਲਾ. ਸ੍ਵਾਰਥੀ.