ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਭੀੜ. ਮੁਸੀਬਤ. ਵਿਪਦਾ. "ਦਾਸ ਭੀਰ ਕਟਦੇਤ." (ਗੁਪ੍ਰਸੂ) ੨. ਹੁਜੂਮ. ਇਕੱਠ. "ਸਾਧ ਸੰਗਤਿ ਕੀ ਭੀਰ ਜਉ ਪਾਈ." (ਸਾਰ ਮਃ ੫) ੩. ਵਿ- ਭੀੜਾ. ਤੰਗ. "ਜਹਿ ਜਾਨੋ ਤਹਿ ਭੀਰ ਬਾਟੁਲੀ." (ਸਾਰ ਮਃ ੫) ੪. ਦੇਖੋ, ਭੀਰੁ.


ਵਿ- ਭੀੜੀ. ਤੰਗ। ੨. ਕ੍ਰਿ. ਵਿ- ਭੀੜ (ਹੁਜੂਮ) ਕਰਕੇ. "ਭਗਵਤ ਭੀਰਿ ਸਕਤਿ ਸਿਮਰਨ ਕੀ." (ਭੈਰ ਕਬੀਰ) ਭਾਗਵਤ (ਭਗਤ ਲੋਕਾਂ) ਦੀ ਜਮਾਤ ਦਾ ਸੰਗ ਕਰਕੇ ਅਤੇ ਨਾਮ ਸਿਮਰਨ ਦੀ ਸ਼ਕਤਿ ਦ੍ਵਾਰਾ.


ਵਿ- ਭੀੜੀ. ਤੰਗ.


ਸੰ. ਵਿ- ਕਾਇਰ. ਡਰਪੋਕ। ੨. ਡਰ ਦੇਣ ਵਾਲਾ. ਡਰਾਉਣਾ। ੩. ਸੰਗ੍ਯਾ- ਬਕਰੀ. ਅਜਾ। ੪. ਗਿੱਦੜ। ੫. ਸ਼ੇਰ। ਬਘਿਆੜ.


ਦੇਖੋ, ਭੀਰੁ.


ਸੰ. ਭਿੱਲ. ਇੱਕ ਜੰਗਲੀ ਅਸਭ੍ਯ ਜਾਤਿ. ਦ੍ਰਾਵਿੜ ਭਾਸਾ ਵਿੱਚ ਭੀਲ ਸ਼ਬਦ ਦਾ ਅਰਥ ਕਮਾਣ ਹੈ, ਇਸੇ ਤੋਂ ਧਨੁਖਧਾਰੀ ਜਾਤਿ ਦੀ ਭੀਲ ਸੰਗ੍ਯਾ ਹੋਈ ਹੈ.


ਭੀਲ ਦੀ ਇਸਤ੍ਰੀ. ਭੀਲ ਜਾਤਿ ਦੀ ਨਾਰੀ। ੨. ਦੇਖੋ, ਸਬਰੀ.


ਜਿਲਾ ਲਹੌਰ ਦਾ ਇੱਕ ਪਿੰਡ. ਜਿੱਥੇ ਸੰਮਤ ੧੭੬੭ ਵਿੱਚ ਮੁਸਲਮਾਨਾਂ ਨੇ ਸਿੱਖਾਂ ਦੇ ਵਿਰੁੱਧ ਜਹਾਦ ਕਰਨ ਲਈ ਹੈਦਰੀ ਝੰਡਾ ਖੜਾ ਕਰਕੇ ਦੂਰ ਦੂਰ ਦੇ ਮੁਸਲਮਾਨ ਇਕੱਠੇ ਕੀਤੇ ਸਨ. ਉਸ ਵੇਲੇ ਲਹੌਰ ਦਾ ਸੂਬਾ ਇਸਲਾਸਖ਼ਾਂ ਸੀ ਦੇਖੋ, ਇਲਾਮਖ਼ਾਂ.


ਸਰਹਿੰਦ ਨਿਵਾਸੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ। ੨. ਖਤ੍ਰੀਆਂ ਦੀ ਇੱਕ ਜਾਤਿ. "ਜਟੂ ਭੀਵਾ ਜਾਤਿ ਕਾ." (ਗੁਪ੍ਰਸੂ)


ਸੰਗ੍ਯਾ- ਸੰਘੱਟ. ਹੁਜੂਮ। ੨. ਮੁਸੀਬਤ. ਅਪਦਾ "ਪ੍ਰਭੁਚਿਤਿ ਆਵੈ, ਤਾ ਕੈਸੀ ਭੀੜ?" (ਬਿਲਾ ਮਃ ੫) ੩. ਤੰਗਦਸ੍ਤੀ "ਭੀੜਹੁ ਮੋਕਲਾਈ ਕੀਤੀਅਨੁ." (ਵਾਰ ਰਾਮ ੨. ਮਃ ੫)