ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ.
ਦੇਖੋ, ਵਾਰਿਸ.
ਸੈਯਦ ਵਾਰਿਸਸ਼ਾਹ. ਇਹ ਪੰਜਾਬੀ ਦਾ ਉੱਤਮ ਕਵਿ ਜੰਡਿਆਲਾ ਸ਼ੇਰਖਾਂ (ਜਿਲਾ ਗੁੱਜਰਾਂਵਾਲਾ) ਦਾ ਵਸਨੀਕ ਸੀ. ਇਸ ਨੇ ਹੀਰ ਰਾਂਝੇ ਦੀ ਮਨੋਹਰ ਕਥਾ ਸਨ ੧੧੮੦ ਹਿਜਰੀ ਵਿੱਚ ਲਿਖੀ ਹੈ, ਯਥਾ- "ਸਨ ਯਾਰਾਂ ਸੈ ਅੱਸੀਓਂ ਨਬੀ ਹਜਰਤ ਲੰਮੇ ਦੇਸ ਦੇ ਵਿੱਚ ਤਿਆਰ ਹੋਈ। ਸਾਲ ਠਾਰਾਂ ਸੈ ਬਾਈ ਸੀ ਰਾਇ ਬਿਕ੍ਰਮ ਲੋਕ ਆਖਦੇ ਭਾਖਦੇ ਸਾਰ ਹੋਈ ॥" ਭਾਵੇਂ ਹੀਰ ਰਾਂਝੇ ਦਾ ਕਿੱਸਾ ਪੰਜਾਬੀ ਵਿੱਚ ਅਨੇਕ ਕਵੀਆਂ ਨੇ ਲਿਖਿਆ ਹੈ, ਪਰ ਵਾਰਿਸਸ਼ਾਹ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ.
ਸਪ੍ਰਵਾਰ. ਇਸ ਸਿਰਲੇਖ ਦੀ ਬਿਲਾਵਲ ਰਾਗ ਵਿੱਚ ਸ਼੍ਰੀ ਗੁਰੂ ਅਮਰਦੇਵ ਜੀ ਦੀ ਬਾਣੀ ਹੈ, ਜਿਸ ਵਿਚ ਸੱਤ ਦਿਨ ਲਈ ਉੱਤਮ ਉਪਦੇਸ਼ ਹੈ.
nan
ਦੇਖੋ, ਵਾਰਖਿਕ.
nan
nan
ਪੌੜੀ ਛੰਦ ਵਿੱਚ ਭਗਵਤੀ (ਦੁਰਗਾ) ਦੀ ਯੁੱਧਕਥਾ. ਇਸ ਨਾਮ ਦੀਆਂ ਦੋ ਵਾਰਾਂ ਹਨ. ਇੱਕ ਦਸਮਗ੍ਰੰਥ ਦੇ ਦੋਹਾਂ ਚੰਡੀ ਚਰਿਤ੍ਰਾਂ ਪਿੱਛੋਂ ਪੰਜਾਬੀ ਦੀ ਮਨੋਹਰ ਰਚਨਾ ਹੈ. ਇਸ ਦੀਆਂ ੫੫ ਪੌੜੀਆਂ ਹਨ. ਇਸ ਵਿੱਚ ਮਾਰਕੰਡੇਯ ਪੁਰਾਣ ਦੀ "ਦੁਰਗਾ ਸਪਤਸ਼ਤੀ" ਦਾ ਖੁਲਾਸਾ ਹੈ. ਦੂਜੀ ਦਸਮ ਗ੍ਰੰਥ ਦੀ ਖ਼ਾਸ ਬੀੜ, ਜਿਸ ਵਿੱਚ ਸੁਖਮਨਾ, ਮਾਲਕੌਸ ਕੀ ਵਾਰ ਆਦਿਕ ਵਾਧੂ ਬਾਣੀਆਂ ਹਨ, ਉਸ ਵਿੱਚ ਦੇਖੀ ਜਾਂਦੀ ਹੈ, ਜਿਸ ਦਾ ਪਾਠ ਇਹ ਹੈ-#ੴ ਸ੍ਰੀ ਵਾਹਿਗੁਰੂ ਜੀ ਕੀ ਫਤੇ#ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦#ਦੋਹਰਾ#ਭਗਤ ਭਗੌਤੀ ਤਿਸਹ ਕੀ ਜੋ ਜਨ ਧੀਰ ਧਰੈ ॥#ਅੰਗ ਸੰਗ ਹਉਂ ਲਾਗਹੂੰ ਪਾਛੈ ਪਗ ਨ ਕਰੈ ॥#ਸਵੈਯਾ#ਭਗਤ ਭਗੌਤੀ ਸਾਜਕੈ#ਪ੍ਰਭੁ ਜਗ ਆਰੰਭ ਰਚਾਇ ਹੈ ॥#ਰਨਭੂਮਿ ਭਭੂਤ ਚੜ੍ਹਾਇਕੈ#ਡਫ ਡਉਰੂ ਡੰਕ ਬਜਾਇਹੈ ॥#ਕਲ ਨਾਰਦ ਹੜ ਹੜ ਹੱਸਿਆ#ਰਨ ਸਾਬਤ ਜੁੱਝ ਮਚਾਇਹੈ ॥#ਦੁਲਦੁਲ ਖਿੰਗ ਬਿਗੱਸਿਆ#ਰਨ ਰੁਹਰ ਕਹਰ ਬਰਖਾਇ ਹੈ ॥#ਘਰ ਸੁੱਤਾ ਸਿੰਘ ਜਗਾਇਆ#ਖੜ ਧਰਤੀ ਹਾਕ ਚਲਾਇਹੈ ॥#ਮਾਨੁਖ ਪਕੜ ਭੱਕਲਿਆ#ਕਰ ਜੱਗ ਘਮੰਡ ਮਚਾਇ ਹੈ ॥#ਭਕਲ ਭਗੌਤੀ ਦੁਰਜਨਾ#ਫਟ ਠੁੰਠੁਰ ਮਿੰਝ ਕਢਾਇਹੈ ॥#ਹਥ ਖੱਪਰ ਫਟਕਣ ਡਮਰਚੂ#ਕਢ ਕੰਗਲ ਖੋਲਿ ਬਲਾਇਹੈ ॥#ਉਥ ਫੁੱਥਲ ਘੁੰਮਨ ਘੋਰ ਕਰ#ਭਕਰੂਲਹ ਧੁਧ ਮਚਾਇਹੈ ॥#ਲੁੱਥ ਪਲੁਥ ਧਰ ਨਾਲ ਧੜ#ਪਿੰਜਰ ਕੁੰਤਕ ਖਇਹੈ॥#ਲਪਟ ਝਪਟ ਲੇ ਤੇਗਨਾ#ਲਰ ਸੂਰਾ ਘਨਾ ਘਤਾਇਹੈ॥#ਖਚਕ ਖਪਨ ਜਹਿ" ਜਮਧੜੇ#ਰਣ ਲੁੱਥ ਪਲੁੱਥ ਲੁਠਾਇਹੈ॥#ਰਕਤ ਪਲੇਟੀ ਜੋਗਣੀ ਹੁਣ#ਦੁਰਜਨ ਖੇਤ ਖਪਾਇ ਹੈ ॥#ਰੁੰਡ ਮੁੰਡ ਘਮਸਾਣ ਖੇਤ ਰਣ#ਜੰਬੁਕ ਗਿਰਝ ਅਘਾਇਹੈ॥#ਧਮ ਧਮਾਕੋ ਜਬਜਰਜੰਗ#ਗੜ੍ਹ ਕੋਟਨ ਕੋਟਕ ਢਾਹਿਹੈ॥#ਕੜ ਧੜਦੇ ਪੜਸਨ ਭੇੜ ਕਰ#ਸੈਲਹਿ ਸੈਲ ਭਿੜਾਇਹੈ॥#ਗਗਨ ਕੜੱਕੀ ਬੀਜੁਲੀ#ਪਰਲਉ ਪਰਲੋਕ ਖਪਾਇਹੈ॥#ਉਤਲਕ ਧੁਮੰਤਲ ਢਾਇਅਨੁ#ਬਹੁ ਮੁੰਡਕ ਮੁੰਡ ਭਿੜਾਇਹੈ॥#ਬਰਹਰ ਕੰਪੈ ਧਰਮਰਾਇ#ਰਣ ਸੂਰਾ ਘਾਨ ਘਤਾਇਹੈ॥#ਸੱਜੇ ਬੋਹਿਥ ਧੱਕਿਆ#ਕਰ ਖੱਬੇ ਖੜਗ ਮਚਾਇਹੈ॥#ਨਿਬੇੜਾ ਹਿੰਦੂ ਤੁਰਕ ਦਾ#ਰਣ ਮੱਧੇ ਖੜਗ ਚੁਕਾਇਹੈ॥#ਜੱਗ ਅਰੰਭ ਤਿਂਹ ਜੁੱਗ ਹੁਣ#ਮਾਸ ਮਾਨੁਖ ਵਿੱਚ ਘਤਾਇਹੈ॥#ਰਕਤ ਖਪਰ ਭਰ ਜੋਗਣੀ#ਰਣ ਮਸਤ ਮੰਗਲ ਗੁਣ ਗਾਇਹੈ॥#ਕੇਸ ਬਿਨਾ ਸਿਰ ਕੱਟੀਐ#ਚਿੰਘਾਵੈ ਕਵਣ ਛੋਡਾਇਹੈ॥#ਹੁਕਮ ਮੰਨੇ ਪ੍ਰਭੁ ਬਖਸਲੇ#ਨਿਗੁਰਾਂ ਨੂੰ ਇਹੋ ਸਜਾਇਹੈ॥#ਵਡੇ ਜੰਗ ਗੋਬਿੰਦਸਿੰਘ#ਦਲ ਕੋਕਟ ਕੋਟ ਖਪਾਇਹੈ॥#॥ ਦੋਹਰਾ ॥#ਆਸਾ ਨਾ ਕਰੁ ਬ੍ਰਹਮਨਾ ਨਾ ਪਰਸੋ ਪਗ ਜਾਇ ॥#ਪ੍ਰਭੁ ਤ੍ਯਾਗ ਦੂਜੇ ਲਗੇ ਕੁੰਭਿ ਨਰਕ ਮਹਿ ਪਾਇ ॥
nan