ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਿਕ੍ਵਣਤਾ. ਚਿਕਨਾਪਨ.


ਦੇਖੋ, ਚਿਕਣਾ.


ਵਿ- ਬਾਂਕਾ. ਸ਼ਰੀਰ ਨੂੰ ਸਾਫ ਅਤੇ ਚਿਕਨਾ ਰੱਖਣ ਵਾਲਾ. "ਯੌਂ ਛਲ ਛੈਲਿ ਚਿਕਨਿ ਸਨ ਗਈ." (ਚਰਿਤ੍ਰ ੩੪੫)


ਦੇਖੋ, ਚਿਕੁਰ। ੨. ਦੇਖੋ, ਚਿੱਕੜ.


ਚਿਕਣਾ. ਥੰਧਾ. ਦੇਖੋ, ਚਿਕਣ. "ਚਿਕ੍ਵਨ ਬਾਸਨ ਬੂੰਦ ਜਿਮ ਛੁਈ ਨ ਮਨ ਕਛੁ ਲ੍ਯਾਇ." (ਗੁਪ੍ਰਸੂ)


ਸੰ. ਚਿਕਿਲ. ਸੰਗ੍ਯਾ- ਗਾਰਾ. ਕੀਚ. ਪੰਕ.